ਬਾਘਾ ਪੁਰਾਣਾ, 27 ਅਗਸਤ (ਮੁਕੇਸ਼ ਨੋਹਰੀਆ)- ਬਾਘਾ ਪੁਰਾਣਾ ਨੇੜੇ ਪੈਂਦੇ ਪਿੰਡ ਨੱਥੋਕੇ ਵਿਚ ਰਹਿਣ ਵਾਲੇ ਇਕ ਨੌਜਵਾਨ ਵਲੋਂ ਆਪਣੇ ਹੀ ਘਰ ਵਿਚ ਫਾਹਾ ਲੈ ਕੇ ਖੁਦਖੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਜਗਤਾਰ ਸਿੰਘ ਪੁੱਤਰ ਨੈਬ ਸਿੰਘ ਵਾਸੀ ਨੱਥੋਕੇ ਦਾ ਰਹਿਣ ਵਾਲਾ ਸੀ ਤੇ ਉਹ ਕਬੱਡੀ ਦਾ ਖਿਡਾਰੀ ਸੀ ਜਿਸ ਦੀ ਉਮਰ 23 ਸਾਲ ਸੀ ਤੇ ਕਬੱਡੀ ਖੇਡਣ ਦੌਰਾਨ ਉਹ ਨਸ਼ਾ ਕਰ ਲੈਂਦਾ ਸੀ ਪਰ ਹੁਣ ਨਸ਼ਾ ਕਰਨਾ ਬੰਦ ਕਰ ਚੁੱਕਾ ਸੀ। ਕਬੱਡੀ ਨਾ ਖੇਡਣ ਕਾਰਨ ਅਤੇ ਘਰੋਂ ਪੈਸੇ ਨਾ ਮਿਲਣ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾਂ ਸੀ ਅਤੇ ਘਰੇ ਮਾਤਾ ਪਿਤਾ ਨਾਲ ਆਮ ਹੀ ਲੜਦਾ-ਝਗੜਦਾ ਰਹਿੰਦਾ ਸੀ। ਇਸੇ ਕਰਕੇ ਬੀਤੀ ਰਾਤ ਮਾਨਸਿਕ ਤੰਗੀ ਦੇ ਚੱਲਦਿਆਂ ਉਸਨੇ ਆਪਣੇ ਗੱਲ ਵਿਚ ਫੰਦਾਂ ਲਗਾ ਕੇ ਖੁਦਖੁਸ਼ੀ ਕਰ ਲਈ। ਮ੍ਰਿਤਕ ਜਗਤਾਰ ਸਿੰਘ ਦਾ ਵਿਆਹ ਹੋ ਚੁੱਕਾ ਸੀ ਪਰ ਝਗੜਾ ਕਰਨ ਦੇ ਕਾਰਨ ਤਲਾਕ ਵੀ ਹੋ ਚੁੱਕੇ ਸਨ ਤੇ ਇਹ ਵੀ ਉਸਦੀ ਮਾਨਸਿਕ ਤੰਗੀ ਦਾ ਕਾਰਨ ਸੀ। ਉਥੇ ਹੀ ਬਾਘਾ ਪੁਰਾਣਾ ਦੇ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹ ਕਬੱਡੀ ਖਿਡਾਰੀ ਆਰਥਿਕ ਤੰਗੀ ਦੇ ਕਾਰਨ ਫੰਦਾ ਲਗਾ ਕੇ ਖੁਸਖੁਸ਼ੀ ਕਰ ਲਈ। ਇਥੇ ਹੀ ਬਾਘਾ ਪੁਰਾਣਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਕੋਲੇ ਨਸ਼ੇ ਦੀ ਪੂਰਤੀ ਪੂਰੀ ਨਾ ਹੋਣ ਕਰਕੇ ਖੁਦਖੁਸ਼ੀ ਕਰਨ ਸਬੰਧੀ ਕੋਈ ਵੀ ਬਿਆਨ ਨਹੀ ਲਿਖਿਆ ਗਿਆ। ਉਸਦੇ ਪਿਤਾ ਦੇ ਬਿਆਨਾਂ ਦੇ ਮੁਤਾਬਿਕ ਪਰਚਾ ਦਰਜ਼ ਕਰਕੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਚੁੱਕੀ ਹੈ।