June 17, 2026 10:18 pm

ਸੜਕ ਹਾਦਸੇ ‘ਚ ਪਿਉ ਦੀ ਮੌਤ-ਪੁੱਤਰ ਜ਼ਖਮੀ

ਮਾਨਸਾ, 25 ਅਗਸਤ (ਜਗਦੀਸ਼ ਬਾਂਸਲ)- ਨੇੜਲੇ ਪਿੰਡ ਕੋਟੜਾ ਕਲਾਂ ਨਜਦੀਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਉਸਦਾ ਪੁੱਤਰ ਗੰਭੀਰ ਜਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਜਸਮੇਲ ਖਾਂ ਪੁੱਤਰ ਲੀਲੂ ਖਾਂ ਵਾਸੀ ਕੋਟੜਾ ਕਲਾਂ ਆਪਣੇ ਪੁੱਤਰ ਸਨੀ ਖਾਂ ਸਮੇਤ ਮੋਟਰਸਾਇਕਲ ਤੇ ਸਵਾਰ ਹੋ ਕੇ ਭੀਖੀ ਤੋਂ ਆਪਣੇ ਪਿੰਡ ਕੋਟੜਾ ਕਲਾਂ ਨੂੰ ਜਾ ਰਿਹਾ ਸੀ, ਜਿਉਂ ਹੀ ਉਹ ਪਿੰਡ ਨਜਦੀਕ ਪੁੱਜਾ ਤਾਂ ਪਿੱਛੋਂ ਆ ਰਹੀ ਤੇਜ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੇ ਮੋਟਰਸਾਇਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪਏ। ਗੰਭੀਰ ਸੱਟਾਂ ਲੱਗਣ ਕਾਰਨ ਜਸਮੇਲ ਖਾਂ (43) ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸਦਾ ਲੜਕੇ ਸਨੀ ਖਾਂ ਨੂੰ ਗੰਭੀਰ ਜਖਮੀ ਹੋਣ ਕਾਰਨ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਭੀਖੀ ਪੁਲਸ ਦੇ ਐੱਸ ਆਈ ਗੁਰਲਾਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਭੀਖੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend