April 25, 2026 11:14 am

ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਤੀਸਰਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਸੰਮੇਲਨ 21-22 ਸਤੰਬਰ ਨੂੰ ਹੋਵੇਗਾ : ਸੁੱਖੀ ਬਾਠ

ਲੁਧਿਆਣਾ, 22 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਭਵਨ ਸੱਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਨੇ ਅੱਜ ਸਵੇਰੇ ਹੀ ਕੈਨੇਡਾ ਤੋਂ ਪੰਜਾਬ ਆਉਣ ਸਾਰ ਦੱਸਿਆ ਹੈ ਕਿ ਪੰਜਾਬ ਭਵਨ ਵੱਲੋਂ 21- 22 ਸਤੰਬਰ ਨੂੰ ਪੰਜਾਬ ਭਵਨ ਵੱਲੋਂ ਸੱਰੀ ਵਿਖੇ ਤੀਸਰਾ ਪੰਜਾਬੀ ਸਾਹਿੱਤ ਤੇ ਸਭਿਆਚਾਰ ਸੰਮੇਲਨ ਸੱਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਰੂਪ ਰੇਖਾ ਦੱਸਦਿਆਂ ਸੁੱਖੀ ਬਾਠ ਨੇ ਕਿਹਾ ਕਿ 21 ਸਤੰਬਰ ਨੂੰ ਸਵੇਰੇ 10 ਵਜੇ ਉਦਘਾਟਨੀ ਸਮਾਗਮ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਨਗੇ। ਉਨ੍ਹਾਂ ਦੱਸਿਆ ਕਿ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਤੇ ਪੰਜਾਬੀ ਅਕੈਡਮੀ ਦਿੱਲੀ ਦੇ ਸਹਿਯੋਗ ਨਾਲ ਕਰਵਾਈ ਜਾ ਰਿਹਾ ਇਹ ਸੰਮੇਲਨ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਇਸ ਦੋ ਰੋਜ਼ਾ ਸੰਮੇਲਨ ਵਿੱਚ ਪੰਜ ਪਰਮੁੱਖ ਵਿਸ਼ੇ ਰੱਖੇ ਗਏ ਹਨ ਅਤੇ ਇਨ੍ਹਾਂ ਪੰਜ ਨੁਕਤਿਆਂ ਦੁਆਲੇ ਹੀ ਪੂਰਾ ਵਿਚਾਰ ਵਟਾਂਦਰਾ ਕੇਂਦਰਿਤ
ਹੋਵੇਗਾ।ਸੁੱਖੀ ਬਾਠ ਨੇ ਦੱਸਿਆ ਕਿ ਸੱਰੀ ਸਥਿਤ ਲੇਖਕਾਂ ਦੇ ਸਲਾਹਕਾਰ ਬੋਰਡ ਤੋਂ ਇਲਾਵਾ ਪੰਜਾਬ ਤੋਂ ਡਾ: ਐੱਸ ਪੀ ਸਿੰਘ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਦੀਆਂ ਦਿੱਤੀਆਂ ਸੇਧਾਂ ਮੁਤਾਬਕ ਵਿਸ਼ਾ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਮਤਿ ਸਾਹਿੱਤ ਦੇ ਆਧਾਰ ਬਿੰਦੂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸਰਬ ਸਾਂਝੀ ਮਨੁੱਖਤਾ ਦਾ ਸੰਕਲਪ, ਕੈਨੇਡਾ ਚ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ :ਪਰਵਾਸ,ਸਭਿਆਚਾਰਕ ਚੁਣੌਤੀਆਂ ਤੇ ਜ਼ੁੰਮੇਵਾਰੀਆਂ। ਕੈਨੇਡਾ ਚ ਸਿਰਜਿਆ ਪੰਜਾਬੀ ਸਾਹਿਤ : ਵਿਰਸਾ, ਵਰਤਮਾਨ ਤੇ ਰੁਝਾਨ,ਵਿਸ਼ਵ ਪੰਜਾਬੀ ਸਭਿਆਚਾਰ ਦੀ ਉਸਾਰੀ ਚ ਪੰਜਾਬੀ ਸਾਹਿਤ ਸਭਿਆਚਾਰ ਦਾ ਯੋਗਦਾਨ ਤੇ ਭਵਿੱਖ ਤੇ ਵਿਸ਼ਵ ਭਾਈਚਾਰੇ ਵਿੱਚ ਪੰਜਾਬੀ ਇਸਤਰੀ ਲਈ ਬਦਲ ਰਿਹਾ ਰਿਸ਼ਤਾ ਨਾਤਾ ਪ੍ਰਬੰਧ, ਵਿਕਾਸ ਮੌਕੇ ਤੇ ਚੁਣੌਤੀਆਂ ਵਿਸ਼ੇ ਅੰਤਿਮ ਤੌਰ ਤੇ ਪਰਵਾਨ ਕੀਤੇ ਗਏ ਹਨ। ਪੰਜਾਬ ਤੋਂ ਉੱਘੇ ਵਿਦਵਾਨ ਡਾ: ਹਰਪਾਲ ਸਿੰਘ ਪੰਨੂ ,ਪ੍ਰੋਫੈਸਰ ਗੁਰੂ ਗੋਬਿੰਦ ਸਿੰਘ ਚੇਅਰ,ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ, ਡਾ: ਹਰਭਜਨ ਸਿੰਘ ਭਾਟੀਆ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ: ਮਨਮੋਹਨ ,ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ, ਡਾ: ਜਗਤਾਰ ਸਿੰਘ , ਪ੍ਰੋਫੈਸਰ ਲਾਇਬਰੇਰੀ ਸਾਇੰਸ,ਪੰਜਾਬੀ ਯੂਨੀਵਰਸਿਟੀ,ਡਾ: ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਖ਼ਾਲਸਾ ਕਾਲਿਜ ਪਟਿਆਲਾ, ਡਾ: ਗੁਰਨਾਮ ਸਿੰਘ ਸਾਬਕਾ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰਭੇਜ ਸਿੰਘ ਗੋਰਾਇਆ ਸਕੱਤਰ ਪੰਜਾਬੀ ਅਕਾਦਮੀ ਦਿੱਲੀ, ਸ: ਜਰਨੈਲ ਸਿੰਘ ਵਾਈਸ ਚੇਅਰਮੈਨ, ਪੰਜਾਬੀ ਅਕਾਦਮੀ ਦਿੱਲੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਤੇ ਪੰਜਾਬੀ ਅਕਾਦਮੀ ਦਾ ਬਾਰਾਂ ਮੈਂਬਰੀ ਵਿਦਵਾਨ ਵਫ਼ਦ ਸੰਮੇਲਨ ਚ ਸ਼ਾਮਿਲ ਹੋਵੇਗਾ।ਕੈਨੇਡਾ , ਅਮਰੀਕਾ ਤੇ ਹੋਰਯੋਰਪੀਨ ਮੁਲਕਾਂ ਤੋਂ ਵੀ ਡੈਲੀਗੇਟ ਪੁੱਜ ਰਹੇ ਹਨ ਜਿੰਨ੍ਹਾਂ ਚੋਂ ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ ਪਰਮੁੱਖ ਹਨ। ਅੱਜ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਚ ਪਹੁੰਚਣ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਪਰਿਵਾਰ ਨੇ ਸੁੱਖੀ ਬਾਠ ਦਾ ਸਵਾਗਤ ਕੀਤਾ।

Send this to a friend