April 28, 2026 12:34 pm

ਜਨਮ ਦਿਨ ਦੀ ਪਾਰਟੀ ‘ਤੇ ਧੱਕਾ ਮੁੱਕੀ ਦੌਰਾਨ ਨੌਜਵਾਨ ਦੀ ਮੌਤ-ਦੋਸ਼ੀ ਕਾਬੂ

ਲੁਧਿਆਣਾ 22 ਅਗਸਤ (ਜਸਪਾਲ ਅਰੋੜਾ ) ਥਾਣਾ ਜਮਾਲਪੁਰ ਦੇ ਇਲਾਕੇ ਮੁੰਡੀਆ ਕਲਾ ਜੀ ਕੇ ਸਟੇਟ ਵਿਖੇ ਬੀਤੀ ਰਾਤ ਰੈਸਟੋਰੈਂਟ ਚ ਜਨਮ ਦਿਨ ਦੀ ਪਾਰਟੀ ਦੌਰਾਨ ਮਾਮੂਲੀ ਤਕਰਾਰ ਤੋਂ ਬਾਅਦ ਇਕ ਨੌਜਵਾਨ ਵਲੋਂ ਦੂਸਰੇ ਨੌਜਵਾਨ ਨੂੰ ਧੱਕਾ ਮਾਰ ਕੇ ਜਮੀਨ ਤੇ ਸੁੱਟ ਕੇ ਉਸ ਦੇ ਕਤਲ ਕਰ ਦਿਤਾ ਮ੍ਰਿਤਕ ਦੀ ਪਹਿਚਾਣ ਮੁੰਡੀਆ ਕਲਾ ਨਿਵਾਸੀ 22 ਸਾਲਾ ਮਿਥਨ ਕੁਮਾਰ ਵਜੋਂ ਹੋਈ ਜਾਂਚ ਅਧਿਕਾਰੀ ਮੁੰਡੀਆ ਚੌਕੀ ਮੁਖੀ ਹਰਭਜਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੁੰਡੀਆ ਨਿਵਾਸੀ ਸੁਰਿੰਦਰ ਕੁਮਾਰ ਦੇ ਲੜਕੇ ਯੋਗੇਸ਼ ਦੇ ਜਨਮ ਦਿਨ ਦੀ ਪਾਰਟੀ ਜੀ ਕੇ ਸਟੇਟ ਆਰਾ
ਰੈਸਟੋਰੈਂਟ ਚ ਰੱਖੀ ਗਈ ਸੀ ਜਿਥੇ ਸੁਰਿੰਦਰ ਕੁਮਾਰ ਨੇ ਪੱਪੂ , ਸੰਜੂ , ਮਿਥਨ ਲਾਲ , ਸੁੰਦਰ ਲਾਲ ਅਤੇ ਹੋਰ ਵਿਅਕਤੀਆਂ ਨੂੰ ਬੁਲਾਇਆ ਹੋਇਆ ਸੀ ਰੈਸਟ ਰੇਂਟ ਮਾਲਿਕ ਬਲਬੀਰ ਸਿੰਘ ਉਰਫ ਮਿੰਟੂ ਅਨੁਸਾਰ ਜਨਮ ਦਿਨ ਦੀ ਪਾਰਟੀ ਦੌਰਾਨ ਨੌਜਵਾਨ ਸੁੰਦਰ ਲਾਲ ਅਤੇ ਮਿਥਨ ਕੁਮਾਰ ਹੈਡ ਫੋਨ ਨੂੰ ਲੈ ਕੇ ਆਪਸ ਚ ਝਗੜ ਪਏ ਇਸ ਦੌਰਾਨ ਓਹਨਾ ਨੇ ਦੋਨਾਂ ਨੂੰ ਲੜਾਈ ਝਗੜਾ ਕਰਨ ਤੇ ਰੋਕਿਆ ਅਤੇ ਦੋਨਾਂ ਦੀ ਲੜਾਈ ਛੁੜਾ ਕੇ ਬਾਹਰ ਭੇਜ ਦਿਤਾ ਪਰੰਤੂ ਦੋਨੋ ਓਹਨਾ ਦੇ ਰੈਸਟੋਰੈਂਟ ਦੇ ਬਾਹਰ ਜਾ ਕੇ ਫਿਰ ਝਗੜ ਪਏ ਇਸ ਦੌਰਾਨ ਸੁੰਦਰ ਕੁਮਾਰ ਨੇ ਮਿਥਨ ਕੁਮਾਰ ਨੂੰ ਧੱਕਾ ਦੇ ਕੇ ਜਮੀਨ ਤੇ ਸੁੱਟ ਦਿੱਤਾ ਜਿਸ ਨਾਲ ਮਿਥਨ ਦੇ ਸਿਰ ਵਿਚ ਸੱਟ ਲੱਗੀ ਅਤੇ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ ਜਿਸ ਨੂੰ ਲਹੂ ਲੁਹਾਨ ਹਾਲਤ ਚ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ ਓਧਰ ਮਿਥਨ ਦੀ ਮੌਤ ਦੀ ਖ਼ਬਰ ਸੁਣ ਕੇ ਦੋਸ਼ੀ ਸੁੰਦਰ ਲਾਲ ਮੌਕੇ ਤੋਂ ਫਰਾਰ ਹੋ ਗਿਆ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਥਾਣਾ ਜਮਾਲਪੁਰ ਮੁਖੀ ਹਰਜਿੰਦਰ ਸਿੰਘ ਅਤੇ ਮੁੰਡੀਆ ਚੌਕੀ ਮੁਖੀ ਹਰਭਜਨ ਸਿੰਘ ਨੇ ਮ੍ਰਿਤਕ ਦੇ ਪਰਵਾਰਿਕ ਮੈਂਬਰਾ ਦੇ ਬਿਆਨਾਂ ਤੇ ਸੁੰਦਰ ਲਾਲ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿਤੀ ਮੁੰਡੀਆਂ ਚੌਕੀ ਇੰਚਾਰਜ ਹਰਭਜਨ ਸਿੰਘ ਅਨੁਸਾਰ ਵੀਰਵਾਰ ਸਵੇਰੇ ਓਹਨਾ ਨੂੰ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਸੁੰਦਰ ਲਾਲ ਪਿੰਡ ਭੱਜਣ ਦੀ ਫ਼ਿਰਾਕ ਰੇਲਵੇ ਸਟੇਸ਼ਨ ਵੱਲ ਨੂੰ ਜਾ ਰਿਹਾ ਹੈ ਓਹਨਾ ਨੇ ਤੁਰੰਤ ਗੁਪਤ ਸੁਚਨਾ ਦੇ ਅਧਾਰ ਤੇ ਛਾਪੇਮਾਰੀ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ।

Send this to a friend