June 5, 2026 11:34 am

ਵੱਖ-ਵੱਖ ਸੜਕ ਹਾਦਸਿਆਂ ਵਿੱਚ 8 ਵਿਅਕਤੀ ਜ਼ਖਮੀ

ਰਾਮਪੁਰਾ ਫੂਲ, 11 ਅਗਸਤ (ਕੁਲਜੀਤ ਸਿੰਘ ਢੀਂਗਰਾ)-ਰਾਮਪੁਰਾ ਸ਼ਹਿਰ ਦੇ ਆਸ-ਪਾਸ ਦੇ ਖੇਤਰਾਂ ਵਿੱਚ ਵੱਖ-ਵੱਖ ਸੜਕ ਹਾਦਸਿਆਂ ਵਿੱਚ 8 ਵਿਅਕਤੀਆਂ ਦੇ ਜਖਮੀ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਹਾਰਾ ਗਰੁੱਪ ਪੰਜਾਬ ਦੇ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਪਿੰਡ ਗਿੱਲ ਕਲਾਂ ਤੋਂ ਰਾਮਪੁਰਾ ਵੱਲ ਆ ਰਹੇ ਆਟੋ ਰਿਕਸਾ ਦਾ ਅਗਲਾ ਟਾਇਰ ਫਟ ਜਾਣ ਨਾਲ ਆਟੋ ਰਿਕਸਾ ਪਲਟ ਗਿਆ ਜਿਸ ਕਾਰਨ ਡਰਾਇਵਰ ਗਿਆਨ ਸਿੰਘ ਵਾਸੀ ਰਾਮਪੁਰਾ, ਮਨਪ੍ਰੀਤ ਸਿੰਘ, ਬੇਅੰਤ ਕੌਰ, ਦੀਪ ਕੌਰ ਅਤੇ ਸੁਖਪਾਲ ਕੌਰ ਵਾਸੀ ਗਿੱਲ ਕਲਾਂ ਜਖਮੀ ਹੋ ਗਏ। ਇਸੇ ਤਰਾਂ ਹੀ ਸਥਾਨਕ ਮੌੜ ਰੋੜ ਤੇ ਪਿੰਡ ਭੂੰਦੜ ਨੂੰ ਜਾਣ ਵਾਲੀ ਸੜਕ ਦੇ ਨਜਦੀਕ ਦੋ ਮੋਟਰਸਾਇਕਲਾਂ ਦੀ ਟੱਕਰ ਹੋ ਗਈ ਜਿਸ ਵਿੱਚ ਤਿੰਨ ਵਿਅਕਤੀ ਅਸੋਕ ਕੁਮਾਰ, ਮੁਕੇਸ ਕੁਮਾਰ ਵਾਸੀ ਰਾਮਪੁਰਾ, ਅਤੇ ਗੁਰਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਭੂੰਦੜ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਖਮੀਆਂ ਨੂੰ ਸਹਾਰਾ ਦੇ ਵਰਕਰਾਂ ਨੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ। ਉੱਕਤ ਜਖਮੀਆਂ ਵਿੱਚੋਂ ਗੁਰਦੀਪ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤਰੁੰਤ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

Send this to a friend