ਸ੍ਰੀ ਗੋਇੰਦਵਾਲ ਸਾਹਿਬ, 7 ਅਗਸਤ (ਰਣਜੀਤ ਦਿਓਲ)- ਤਰਨਤਾਰਨ ਤੋਂ ਕਪੂਰਥਲਾ ਨੂੰ ਜਾਣ ਵਾਲੀ ਸੜਕ ਤੇ ਸਥਿਤ ਕਸਬਾ ਫਤਿਆਬਾਦ ਦੇ ਮੇਨ ਰੋਡ ਤੇ ਸਥਿਤ ਤੁੜ ਮੈਡੀਕਲ ਸਟੋਰ ਜੋ ਕਿ ਅੰਦਰਲੇ ਬਜਾਰ ਨੂੰ ਜਾਣ ਵਾਲੇ ਮੋੜ ਤੇ ਹੈ ਦੇ ਨਾਲ ਲੱਗੇ ਬਿਜਲੀ ਮੀਟਰਾਂ ਦੇ ਬਕਸੇ ਨੂੰ ਉਥੋਂ ਹਟਾਉਣ ਸਬੰਧੀ ਇੱਕ ਮੰਗ ਪੱਤਰ ਪਿੰਡ ਵਾਸੀਆਂ ਤੇ ਦੁਕਾਨਦਾਰਾਂ ਨੇ ਅਮਰਜੀਤ ਸਿੰਘ ਕਾਲਾ ਪ੍ਰਧਾਨ ਨਗਰ ਸੁਧਾਰ ਸਭਾ ਫਤਿਆਬਾਦ ਦੀ ਅਗਵਾਈ ‘ਚ ਐਸ ਡੀ ਓ ਫਤਿਆਬਾਦ ਸਤਨਾਮ ਸਿੰਘ ਨੂੰ ਦਿੱਤਾ। ਇਸ ਮੌਕੇ ਪੱਤਰਕਾਰਾਂ ਨੂੰ ਦਿੰਦਿਆ ਪ੍ਰਧਾਨ ਕਾਲਾ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਮੀਟਰਾਂ ਵਾਲੀ ਅਲਮਾਰੀ ਦੇ ਦਰਵਾਜੇ ਟੁੱਟੇ ਹੋਏ ਹਨ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਦੇ ਮੋਟਰਸਾਈਕਲ ਅਕਸਰ ਇਸ ਨਾਲ ਟਕਰਾਉਂਦੇ ਹਨ ਉਨ੍ਹਾਂ ਕਿਹਾ ਕਿ ਸਕੂਲੀ
ਵਿਦਿਆਰਥੀਆਂ ਦੀਆਂ ਬੱਸਾਂ ਵੀ ਇਸੇ ਰਸਤੇ ਰਾਹੀ ਗੁਜਰਦੀਆ ਹਨ ਜੇਕਰ ਕੋਈ ਹਾਦਸਾ ਹੋ ਗਿਆ ਤਾ ਉਸ ਦਾ ਜਿੰਮੇਵਾਰ ਮਹਿਕਮਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀ ਅੱਜ ਇਸ ਮੰਗਪੱਤਰ ਰਾਹੀ ਇਹ ਮਸਲਾ ਲਿਖਤੀ ਤੌਰ ਤੇ ਮਹਿਕਮੇ ਦੇ ਧਿਆਨ ਚ ਲਿਆ ਰਹੇ ਹਾਂ ਪਰ ਹਰ ਰੋਜ ਇਥੋਂ ਲੰਘਣ ਵਾਲੇ ਬਿਜਲੀ ਮੁਲਾਜਮਾਂ ਨੂੰ ਇਹ ਅਲਮਾਰੀ ਨਜਰ ਨਹੀ ਆਉਦੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਤੁੜ, ਪਵਨ ਕੁਮਾਰ, ਮੰਗਲ ਸਿੰਘ ਵਪਾਰੀ, ਹਰਪ੍ਰੀਤ ਸਿੰਘ ਗਿੱਲ, ਸੁਰਿੰਦਰ ਕੁਮਾਰ, ਹਰਭਜਨ ਸਿੰਘ, ਅਮ੍ਰਿਤਪਾਲ ਸਿੰਘ ਗਾਬਾ, ਹਰਜੀਤ ਸਿੰਘ, ਸਰਬਦੀਪ ਸਿੰਘ, ਰਾਹੁਲ ਰਾਜ, ਜੰਗਾ ਮੁਨਿਆਰੀ ਵਾਲਾ, ਰਣਜੀਤ ਸਿੰਘ ਰਾਣਾ, ਸੁਰਿੰਦਰਪਾਲ ਆਦਿ ਹਾਜ਼ਰ ਸਨ ।