ਭਤੀਜੇ ਅਤੇ ਦੋਸਤ ਨੇ ਕੀਤਾ ਸੀ ਟੈਂਪੂ ਚਾਲਕ ਦਾ ਕਤਲ-ਦੋਸ਼ੀ ਕਾਬੂ
ਲੁਧਿਆਣਾ, 5 ਅਗਸਤ (ਜਸਪਾਲ ਅਰੋੜਾ)- ਥਾਣਾ ਡੇਹਲੋਂ ਦੀ ਪੁਲਸ ਪਾਰਟੀ ਨੇ ਪਿੰਡ ਸਰੀਂਹ ਚ ਛੋਟੇ ਹਾਥੀ ਚਾਲਕ ਦੇ ਹੋਏ ਕਤਲ ਦੇ ਮਾਮਲੇ ਨੂੰ 24 ਘੰਟਿਆਂ ਚ ਸੁਲਝਾ ਲਿਆ ਹੈ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਦਾ ਭਤੀਜਾ ਅਤੇ ਉਸ ਦਾ ਦੋਸਤ ਨਿਕਲਿਆ ਜਿਨ੍ਹਾਂ ਨੇ ਰੰਜਿਸ਼ਨ ਛੋਟੇ ਹਾਥੀ ਚਾਲਕ ਦਾ ਕਤਲ ਕੀਤਾ ਸੀ ਪੁਲਸ ਨੇ ਦੋਨੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਮ੍ਰਿਤਕ ਦੀ ਐਕਟਿਵਾ ਸਕੂਟਰੀ ਬਰਾਮਦ ਕਰ ਲਈ ਹੈ ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ਏ ਸੀ ਪੀ ਜਸਨਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿਛਲੀ ਰਾਤ ਘਰੋਂ ਐਕਟਿਵਾ ਤੇ ਸਵਾਰ ਹੋ ਕੇ ਕੈਪਰੀ ਲੈਣ ਗਏ ਛੋਟੇ ਹਾਥੀ ਚਾਲਕ ਪ੍ਰਤਾਪ ਨਗਰ ਨਿਵਾਸੀ ਰਾਜੂ ਗੁਪਤਾ ਦਾ ਪਿੰਡ ਸਰੀਂਹ ਨੇੜੇ ਸੁਨਸਾਨ ਜਗਾਹ ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਸੀ ਅਤੇ ਕਾਤਲਾਂ ਨੇ ਮ੍ਰਿਤਕ ਦੀ ਲਾਸ਼ ਨੂੰ ਖੁਰਦਬੁਰਦ ਕਰਨ ਲਈ ਸੁਨਸਾਨ ਜਗ੍ਹਾ ਸੂਏ ਵਿਚ ਸੁੱਟ ਦਿਤਾ ਸੀ ਜਦੋ ਆਪਣੇ ਭਰਾ ਦੀ ਤਲਾਸ਼ ਕਰਦੇ ਹੋਏ ਰਾਜੂ ਗੁਪਤਾ ਦਾ ਭਰਾ ਆਪਣੇ ਦੋਸਤ ਨਾਲ ਪਿੰਡ ਸਰੀਂਹ ਪਹੁੰਚਿਆ ਤਾਂ ਉਸ ਨੇ ਆਪਣੇ ਲਾਪਤਾ ਭਰਾ ਰਾਜੂ ਗੁਪਤਾ ਦੀ ਲਾਸ਼ ਸੂਏ ਚ ਪਈ ਦੇਖੀ ਅਤੇ ਪੁਲਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੀ ਥਾਣਾ ਡੇਹਲੋਂ ਦੀ ਮੁਖੀ ਮਨਜੀਤ ਕੌਰ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਜਾਂਚ ਤੋਂ ਬਾਅਦ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਜਦੋ ਪੁਲਸ ਨੇ ਆਪਣੇ ਖੁਫੀਆ ਤੰਤਰ ਨਾਲ ਦੋਸ਼ੀਆ ਦੀ ਭਾਲ ਲਈ ਮ੍ਰਿਤਕ ਦੇ ਦੋਸਤਾ ਕੋਲੋ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੁਲਸ ਨੂੰ ਸਫ਼ਲਤਾ ਮਿਲੀ ਪੁਲਸ ਨੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਪੁਲਸ ਅਨੁਸਾਰ ਮ੍ਰਿਤਕ ਰਾਜੂ ਗੁਪਤਾ ਦਾ ਕਤਲ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਉਸ ਦਾ ਭਤੀਜਾ ਸੁਭਮ ਕੁਮਾਰ ਅਤੇ ਦੂਸਰਾ ਦੋਸ਼ੀ ਮ੍ਰਿਤਕ ਦਾ ਦੋਸਤ ਗੌਤਮ ਕੁਮਾਰ ਉਰਫ ਰਿੰਕੂ ਨਿਕਲਿਆ ਦੋਨੋ ਦੋਸ਼ੀ ਪ੍ਰਤਾਪ ਨਗਰ ਦੇ ਰਹਿਣ ਵਾਲੇ ਸਨ ਪੁਲਸ ਅਨੁਸਾਰ ਦੋਸ਼ੀਆਂ ਨੇ ਰਾਜੂ ਗੁਪਤਾ ਦਾ ਇਸ ਲਈ ਕਤਲ ਕੀਤਾ ਸੀ ਕਿਉਂ ਕਿ ਮ੍ਰਿਤਕ ਦਾ ਦੋਸਤ ਗੌਤਮ ਕੁਮਾਰ ਉਰਫ ਰਿੰਕੂ ਉਸ ਦੀ ਪਤਨੀ ਤੇ ਬੁਰੀ ਨਿਗ੍ਹਾ ਰੱਖਦਾ ਸੀ ਅਤੇ ਉਸ ਨੇ ਰਾਜੂ ਗੁਪਤਾ ਦਾ ਕੰਡਾ ਖਿੱਚਣ ਲਈ ਸੁਭਮ ਕੁਮਾਰ ਨਾਲ ਪਲੈਨਿੰਗ ਕੀਤੀ ਦੂਜੇ ਪਾਸੇ ਮ੍ਰਿਤਕ ਦੇ ਭਤੀਜੇ ਸੁਭਮ ਕੁਮਾਰ ਦੀ ਆਪਣੇ ਚਾਚੇ ਰਾਜੂ ਗੁਪਤਾ ਨਾਲ ਰੰਜਿਸ਼ ਇਸ ਗੱਲ ਦੀ ਸੀ ਕਿ ਰਾਜੂ ਗੁਪਤਾ ਦੀ ਲੜਾਈ ਸੁਭਮ ਕੁਮਾਰ ਦੇ ਪਿਤਾ ਨਾਲ ਹੋਈ ਸੀ ਤੇ ਰਾਜੂ ਨੇ ਸੁਭਮ ਦੀ ਮਾਰਕੁੱਟ ਕੀਤੀ ਇਸ ਲਈ ਦੋਨਾਂ ਦੋਸ਼ੀਆਂ ਨੇ ਰਾਜੂ ਦਾ ਕੰਡਾ ਖਿੱਚਣ ਲਈ ਰਾਜੂ ਨੂੰ ਕਿਰਾਏ ਤੇ ਕਮਰਾ ਸਸਤੇ ਰੇਟ ਵਿਚ ਦਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਪਿੰਡ ਸਰੀਂਹ ਕੋਲ ਬੁਲਾਇਆ ਅਤੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਅਤੇ ਬਾਦ ਚ ਦੋਨੋ ਦੋਸ਼ੀਆਂ ਨੇ ਉਸ ਦੀ ਐਕਟਿਵਾ ਵੀ ਲੂਕਾ ਦਿਤੀ ਅਤੇ ਉਸ ਦੀ ਲਾਸ਼ ਖੁਰਦ ਬੁਰਦ ਕਰਨ ਲਈ ਸੂਏ ਚ ਸੁੱਟ ਦਿਤੀ ਸੀ ਪੁਲਸ ਨੇ ਅੱਜ ਦੋਸ਼ੀਆਂ ਕੋਲੋ ਮ੍ਰਿਤਕ ਦੀ ਐਕਟਿਵਾ ਵੀ ਬਰਾਮਦ ਕਰ ਲਈ ਹੈ।