ਸੰਗਰੂਰ, 5 ਅਗਸਤ (ਪਰਮਜੀਤ ਸਿੰਘ ਲੱਡਾ)- ਪਿਛਲੇ ਦਿਨੀਂ ਹਾਈਡਰੋ ਪ੍ਰੋਜੈਕਟ ਦੇ ਮਾਮਲੇ ਵਿੱਚ ਹੋਏ ਇੱਕ ਪਰਚੇ ਨੂੰ ਕਿਸੇ ਕੂਟਨੀਤਿਕ ਚਾਲ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਅਕਾਲੀ ਆਗੂਆਂ ਨੇ ਇਸ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।ਪਰਚੇ ਵਿੱਚ ਕਥਿਤ ਤੌਰ ਤੇ ਨਾਮਜ਼ਦ ਕੀਤੇ ਅਕਾਲੀ ਆਗੂ ਚਮਨਦੀਪ ਸਿੰਘ ਮਿਲਖੀ ਦੇ ਹੱਕ ਵਿੱਚ ਸੰਗਰੂਰ ਦੇ ਅਕਾਲੀ ਦਲ ਦੇ ਤੇ ਸ਼ਹਿਰ ਸੰਗਰੂਰ ਦੇ ਮੋਹਤਬਰ ਆਗੂਆ ਨੇ ਪ੍ਰੈਸ ਨੂੰ ਦੱਸਿਆ ਕਿ ਇਹ ਪਰਚਾ ਸਵਰਨ ਸਿੰਘ ਐਸ. ਪੀ ਤੇ ਉਸਦੀ ਪਤਨੀ ਬਲਬੀਰ ਕੋਰ ਨੇ ਜਸਪ੍ਰੀਤ ਨਾਲ ਮਿਲ ਕੇ ਕਿਸੇ ਸਿਜਸ ਅਧੀਨ ਕਰਵਿ?ਆ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਮਿਲਖੀ ਨੇ ਦਸਿਆ ਕਿ ਬਲਬੀਰ ਕੋਰ ਨੇ ਆਪਣੇ ਐਸ.ਬੀ. ਆਈ ਬੈਂਕ ਦੇ ਖਾਤਾ ਨੰ: 55145942755 ਵਿੱਚ ਜਸਪ੍ਰੀਤ ਤੋਂ ਤਕਰੀਬਨ 2 ਕਰੋੜ ਦੀ ਰਕਮ ਲਈ ਹੈ ਜਿਸ ਦੇ ਸਬੂਤ ਸਾਡੇ ਕੋਲ ਹਨ।ਸਾਡੇ ਕਿਸੇ ਵੀ ਬੈਂਕ ਖਾਤੇ ਵਿੱਚ ਜਾਂ ਕੰਪਨੀ ਦੇ ਕਿਸੇ ਖਾਤੇ ਵਿੱਚ ਕੋਈ ਵੀ ਪੈਸਾ ਜਸਪ੍ਰੀਤ ਵੱਲੋਂ ਨਹੀਂ ਲਿਆ ਗਿਆ ਅਤੇ ਨਾ ਹੀ ਅਸੀਂ ਜਸਪ੍ਰੀਤ ਨੂੰ ਮਿਲੇ ਹਾਂ ।ਇਸ ਮੌਕੇ ਤੇ ਬਾਰ ਕੌਂਸਲ ਸੰਗਰੂਰ ਦੇ ਪ੍ਰਧਾਨ ਸ ਗਗਨਦੀਪ ਸਿਬੀਆ ਨੇ ਕਿਹਾ ਕਿ ਇਹ ਪਰਚਾ ਰਾਜਨੀਤੀ ਤੋਂ ਪ੍ਰੇਰਿਤ ਹੈ ਇਸ ਮਾਮਲੇ ਵਿੱਚ ਬਰੀਕੀ ਨਾਲ ਜਾਂਚ ਕਰਕੇ ਇਨਸਾਫ਼ ਕੀਤਾ ਜਾਵੇ।