April 24, 2026 11:04 am

1 ਬੱਚੇ ਦੀ ਲਾਸ਼ ਮਿਲਣ ‘ਤੇ ਪਰਿਵਾਰ ਵਲੋਂ ਡੀਐਨਏ ਟੈਸਟ ਨਾ ਕਰਵਾਉਣਾ ਪੁਲਿਸ ਲਈ ਬਣਿਆ ਸਿਰਦਰਦੀ

ਰਾਜਪੁਰਾ, 2 ਅਗਸਤ (ਦਇਆ ਸਿੰਘ) ਪਿਛਲੇ ਕਰੀਬ 11 ਦਿਨਾਂ ਤੋਂ ਪਿੰਡ ਖੇੜੀ ਗੰਡਿਆਂ ਤੋਂ 2 ਮਾਸੂਮ ਬੱਚੇ ਲਾਪਤਾ ਹੋਣ ਦਾ ਮਾਮਲਾ ਇਲਾਕੇ ਵਿਚ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਹੈ।ਪਰ ਕੁੱਝ ਦਿਨ ਬਾਅਦ 1 ਬੱਚੇ ਦੀ ਲਾਸ਼ ਨਰਵਾਣਾ ਨਹਿਰ ਵਿਚੋ ਮਿਲਣ ਕਾਰਨ ਮਾਮਲੇ ਨੇ ਇਕ ਨਵਾਂ ਮੋੜ ਲੈ ਲਿਆ ਸੀ ਜਦਕਿ ਇਸ ਬੱਚੇ ਨੂੰ ਪਰਿਵਾਰ ਵਾਲਿਆ ਨੇ ਪਹਿਚਾਨਣ ਤੋਂ ਮਨਾ ਕਰ ਦਿੱਤਾ।ਇਸ ਦੋਰਾਨ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪਟਿਆਲਾ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਹੈ।ਪਰ ਪਰਿਵਾਰ ਜੇਕਰ ਕਹਿੰਦਾਂ ਹੈ ਕਿ ਇਹ ਬੱਚਾ ਸਾਡਾ ਨਹੀ ਹੈ ਤੇ ਫਿਰ ਹਲੇ ਤੱਕ ਇਸ ਬੱਚੇ ਦੇ ਵਾਰਿਸ ਕਿਉ ਨਹੀ ਆਏ? ਪੁਲਿਸ ਵਲੋਂ ਪਰਿਵਾਰ ਨੂੰ ਡੀ ਐਨ ਏ ਟੈਸਟ ਕਰਵਾਉਣ ਲਈ ਵੀ ਕਿਹਾ ਗਿਆ ਸੀ ਪਰ ਪਰਿਵਾਰ ਵਾਲੇ ਡੀ ਐਨ ਏ ਟੈਸਟ ਕਰਵਾਉਣ ਤੋਂ ਕਿਉਂ ਭੱਜ ਰਹੇ ਹਨ?ਇਸ ਵਿਚ ਪੁਲਿਸ ਜਾਂ ਮਾਪਿਆਂ ਵਲੋਂ ਝੂਠ ਹੈ ਜਾਂ ਸੱਚ ਆਉਣ ਵਾਲਾ
ਸਮਾਂ ਦਸੇਗਾ?ਦਸਣਯੋਗ ਹੈ ਕਿ ਜਿਸ ਰਾਤ ਬੱਚਾ ਲਾਪਤਾ ਹੋਇਆ ਸੀ ਤਾਂ ਦੋਨਾਂ ਬੱਚਿਆਂ ਦਾ ਪਿਤਾ ਦੀਦਾਰ ਸਿੰਘ ਉਸ ਸਮੇਂ ਟਾਲੀ ਵਾਲਾ ਚੋਂਕ ਵਿਚ ਹੋਟਲ ਤੇ ਬੈਠਾ ਸੀ, ਉਸ ਦੀ ਸੀਸੀਟੀਵੀ ਕੈਮਰੇ ਵਿਚ ਕੈਦ ਫੁਟੇਜ ਵਿਚ ਸਮਾਂ ਵੀ ਦੇਖਣ ਨੂੰ ਮਿਲ ਰਿਹਾ ਹੈ।ਭਰੋਸੇਯੋਗ ਪਿੰਡ ਦੇ ਲੋਕਾਂ ਨੇ ਨਾਂਅ ਗੁਪਤ ਰਖਦਿਆ ਕਿਹਾਕਿ ਬੀਤੇ ਦਿਨੀ ਜਿਹੜਾ ਬੱਚਾ ਨਹਿਰ ਵਿਚੋ ਮਿਲਿਆ ਹੈ ਇਸ ਦੇ ਪਹਿਰਾਵੇ ਤੇ ਹੁਲੀਏ ਤੋਂ ਜਾਪਦਾ ਹੈ ਕਿ ਇਹ ਬੱਚਾ 2 ਬੱਚਿਆਂ ਵਿਚੋਂ 1 ਹੈ।ਹੁਣ ਦੇਖਣਾ ਹੋਵੇਗਾ ਕਿ ਬੱਚਿਆਂ ਦੇ ਮਾਪੇ ਡੀ ਐਨ ਏ ਟੈਸਟ ਕਰਵਾ ਲੈਣ ਤਾਂ ਹੀ ਕੋਈ ਸੁਰਾਗ ਮਿਲ ਸਕਦਾ ਹੈ।ਇਸ ਸਬੰਧੀ ਡੀ ਐਸ ਪੀ ਮਨਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾਕਿ ਪੁਲਿਸ ਬੱਚਿਆਂ ਦੀ ਗੁੰਸ਼ੁਦਗੀ ਲਈ ਗਰਾਉਂਡ ਲੇਵਲ ਤੇ ਜਾਂਚ ਕਰ ਰਹੀ ਹੈ ਅਤੇ ਬਹੁਤ ਜਲਦ ਬੱਚਿਆਂ ਦੀ ਭਾਲ ਕਰ ਲਈ ਜਾਵੇਗੀ।

Send this to a friend