April 24, 2026 11:03 am

ਬਠਿੰਡਾ ਨੇੜੇ ਕੋਟ ਫ਼ੱਤਾ ‘ਚ 2 ਮਾਸੂਮ ਦਲਿਤ ਭੈਣ ਭਰਾ ਦੀ ਬਲੀ ਦਾ ਮਾਮਲਾ

ਐਕਸਨ ਕਮੇਟੀ ਵੱਲੋਂ ਗਵਾਹੀ ਦੀ ਕਰਾਸਿੰਗ ਭੁਗਤਾਈ-ਅਗਲੀ ਤਾਰੀਖ 27 ਅਗਸਤ

ਬਠਿੰਡਾ, 2 ਅਗਸਤ (ਸੁਖਵਿੰਦਰ ਸਰਾਂ)- ਨੇੜਲੇ ਕਸਬਾ ਕੋਟ ਫ਼ੱਤਾ ਵਿਖੇ ਔਲਾਦ ਖਾਤਰ ਬਲੀ ਦਿੱਤੇ ਗਏ ਮਾਸੂਮ ਦਲਿਤ ਭੈਣ ਭਰਾ ਦੇ ਮਾਮਲੇ ‘ਤੇ ਬਠਿੰਡਾ ਐਡੀਸਨਲ ਜ਼ਿਲ•ਾ ਅਤੇ ਸ਼ੈਸਨ ਜੱਜ ਵੱਲੋਂ ਐਕਸਨ ਕਮੇਟੀ ਦੇ ਗਵਾਹ ਦੀ ‘ਕਰਾਸਿੰਗ’ ਸਬੰਧੀ ਬਿਆਨ ਲਏ ਗਏ।ਮਾਣਯੋਗ ਅਦਾਲਤ ਵੱਲੋਂ ਅਗਲੀ ਪੇਸੀ 27 ਅਗਸਤ ਨਿਸਚਿਤ ਕੀਤੀ ਗਈ।ਜ਼ਿਕਰਯੋਗ ਹੈ ਕਿ 5 ਮਾਰਚ 2017 ਨੂੰ ਬੱਚਿਆਂ ਦੀ ਭੂਆ ਅਮਨਦੀਪ ਕੌਰ ਦੀ ਔਲਾਦ ਖਾਤਰ ਇੱਕ ਤਾਂਤਰਿਕ ਲਖਵਿੰਦਰ ਸਿੰਘ ਉਰਫ਼ ਲੱਖੀ ਬਾਬਾ ਦੇ ਕਹਿਣ 5 ਸਾਲਾਂ ਮਾਸੂਮ ਰਣਜੋਧ ਸਿੰਘ ਅਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਮਾਸੂਮ ਬੱਚਿਆਂ ਦੀ ‘ਤੇ ਬੇਰਹਿਮੀ ਨਾਲ ਬਲੀ ਦੇ ਦਿੱਤੀ ਸੀ। ਅਦਾਲਤੀ ਸੁਣਵਾਈ ਮੌਕੇ ਇਨਸਾਫ਼ ਕਮੇਟੀ ਦੇ ਆਗੂ ਵਰਕਰਾਂ ਤੋਂ
ਇਲਾਵਾ ਫੋਰਮ ਵੱਲੋਂ ਉੱਘੇ ਵਕੀਲ ਚਰਨਪਾਲ ਸਿੰਘ ਬਰਾੜ, ਉਪਦੀਪ ਸਿੰਘ ਬਰਾੜ ਅਤੇ ਇਨਸਾਫ਼ ਐਕਸਨ ਕਮੇਟੀ ਵੱਲੋਂ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਪਰਨਜੀਤ ਸਿੰਘ ਕੋਟਫ਼ੱਤਾ, ਬਲਜਿੰਦਰ ਸਿੰਘ ਕੋਟਭਾਰਾ, ਬੀ. ਕੇ. ਯੂ. ਕਰਾਂਤੀਕਾਰੀ ਦੇ ਸੁਰਜੀਤ ਸਿੰਘ ਭੁੱਚੋਂ ਖੁਰਦ, ਭਾਈ ਜੀਵਨ ਸਿੰਘ ਗਿੱਲ ਕਲਾਂ, ਕਾਲਾ ਸਿੰਘ ਤੁੰਗਵਾਲੀ, ਸੰਨੀ ਢਿੱਲੋਂ ਬਠਿੰਡਾ, ਬੀ. ਕੇ. ਯੂ. ਡਕੌਦਾ ਦੇ ਨਛੱਤਰ ਸਿੰਘ ਕੋਟਭਾਰਾ, ਗੁਰਚਰਨ ਸਿੰਘ ਆਦਿ ਆਗੂ ਅਤੇ ਮੈਂਬਰ ਵੀ ਹਾਜ਼ਰ ਸਨ।

Send this to a friend