ਕਾਦੀਆਂ, 2 ਅਗਸਤ (ਸਲਾਮ)- ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸਕੱਤਰ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਰੀਲੀਜ ਵਿਚ ਕਿਹਾ ਹੈ ਕਿ ਲੰਡਨ ਵਿਖੇ ਮੁਸਲਿਮ ਜਮਾਤ ਅਹਿਮਦੀਆ ਦਾ ਸਾਲਾਨਾ ਸੰਮੇਲਨ ਪੂਰੀ ਸ਼ਾਨੋ ਸ਼ੋਕਤ ਨਾਲ ਆਰੰਭ ਹੋ ਰਿਹਾ ਹੈ। ਇਸ ਸੰੰਲੇਲਨ ਦੀਆਂ ਤਿਆਰੀਆਂ ਦਾ ਜਾਇਜਾ ਬੀਤੇ ਦਿਨ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇਂ ਰੂਹਾਨੀ ਖਲੀਫਾ ਹਜਰਤ ਮਰਜਾ ਮਸਰੂਰ ਅਹਿਮਦ ਸਾਹਿਬ ਨੇ ਟਿਲਫੋਰਡ ਇਸਲਾਮਾਬਾਦ ਵਿਖੇ ਕੀਤਾ । ਓਹਨਾਂ ਅੱਗੇ ਦਸਿਆ ਹੈ ਕਿ ਇਹ ਸੰਮੇਲਨ ੨ ਅਗਸਤ ਤੋਂ ੪ ਅਗਸਤ ਤੱਕ ਆਯੋਜਿਤ ਹੋਵੇਗਾ। ਇਸ ਮੋਕੇ ਆਪ ਜੀ ਨੇ ਵੱਖ ਵੱਖ ਵਿਭਾਗਾਂ ਦੇ ਪ੍ਰਬੰਧਕਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਹਿਮਾਨਾਂ ਦੇ ਆਰਾਮ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਅਤੇ ਕਿਹਾ ਕਿ ਹਰ ਇਕ ਨੂੰ ਚਾਹੀਦਾ ਹੈ ਕਿ ਓਹ ਆਪਣੀ
ਡਿਓੂਟੀ ਦੇ ਨਾਲ ਨਾਲ ਾਪਣੀਆਂ ਨਮਾਜਾਂ ਨੂੰ ਵੀ ਸਮੇ ਸਿਰ ਅਦਾ ਕਰਨ। ਅਤੇ ਇਸ ਜਲਸੇ ਦੀ ਕਾਮਯਾਬੀ ਲਈ ਵੀ ਦੁਆ ਕਰਨ । ਅਤੇ ਆਪਣੀ ਡਿਓੂਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਅਦਾ ਕਰਨ ਅਤੇ ਇਹ ਡਿਓੂਟੀ ਅਲਾਹ ਦੀ ਰਜਾ ਲਈ ਸਾਨੂੰ ਕਰਨੀ ਚਾਹੀਦੀ ਹੈ । ਇਸ ਮੋਕੇ ਜਮਾਤ ਅਹਿਮਦੀਆ ਵਲੋਂ ਮਖਜਨੇ ਤਸਾਵੀਰ , ਦਾ ਰਿਵਿਓੂ ਆਫ ਰਿਲੀਜਨ , ਹਿਓੂਮੈਨਿਟੀ ਫਰਸਟ, ਅਲਹਕਮ ਅਤੇ ਹੋਰ ਵੀ ਵੱਖ ਵੱਖ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ । ਇਥੇ ਜਿਕਰਯੋਗ ਹੈ ਕਿ ਇਹ ਜਲਸਾ ਮੁਸਲਿਮ ਟੀ ਵੀ ਅਹਿਮਦੀਆ ਰਾਂਹੀ ਪੂਰੀ ਦੁਨੀਆਂ ਵਿਚ ਵੇਖਿਆ ਅਤੇ ਸੁਣਿਆ ਜਾ ਸਕੇਗਾ।