ਮਾਜਰੀ, 29 ਜੁਲਾਈ (ਸੁਭਾਸ਼ ਚੰਦ)- ਪਿੰਡ ਤੱਕੀਪੁਰ ਵਿਖੇ ਦੋ ਪਾਲਤੂ ਪਿੱਟਬੁੱਲ ਕੁੱਤਿਆ ਨੇ ਇੱਕ ਨੌਜਵਾਨ ਤੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀਂ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਦਾਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਅਮ੍ਰਿਤਪਾਲ ਸਿੰਘ ਜੋ ਕਿ ਡਿਊਟੀ ਤੋਂ ਆ ਕੇ ਘਰ ਦੇ ਬਾਹਰ ਗਲੀ ਵਿੱਚ ਘੁੰਮ ਰਿਹਾ ਸੀ। ਉਸ ਸਮੇਂ ਗਵਾਂਢੀ ਪਰਿਵਾਰ ਵੱਲੋਂ ਗਲੀ ਵਿੱਚ ਖੁੱਲ੍ਹੇ ਛੱਡੇ ਦੋ ਪਿੱਟਬੁੱਲ ਕੁੱਤਿਆ ਵੱਲੋਂ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨੋਚ ਲਿਆ। ਜਿਸ ਕਾਰਨ ਉਸਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਥਾਂ ਥਾਂ ਦੰਦ ਮਾਰਨ ਕਰਕੇ ਸਿਵਲ ਹਸਪਤਾਲ ਸੈਕਟਰ 16 ਵਿਖੇ ਇਲਾਜ ਦੌਰਾਨ 65 ਟਾਂਕੇ ਲਗਾਏ ਗਏ ਹਨ ਅਤੇ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਥਾਣਾ ਮੁੱਲਾਂਪੁਰ ਨੇ ਪਰਿਵਾਰ ਦੇ ਬਿਆਨਾਂ ਤੇ ਕੁੱਤਿਆਂ ਦੇ ਮਾਲਕ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।