April 23, 2026 10:21 am

ਕਸ਼ਮੀਰ ਦੇ ਰਾਹ ਚ ਅੜਿੱਕੇ ਡਾਹੁਣ ਵਾਲੇ ਕਦੇ ਸਫ਼ਲ ਨਹੀਂ ਹੋਣਗੇ : ਮੋਦੀ

ਨਵੀਂ ਦਿੱਲੀ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਦੂਜੇ ਕਾਰਜ–ਕਾਲ ਦੀ ਦੂਜੀ ‘ਮਨ ਕੀ ਬਾਤ’ ‘ਚ ਕਿਹਾ ਕਿ ਜਿਹੜੇ ਵੀ ਲੋਕ ਕਸ਼ਮੀਰ ਦੇ ਵਿਕਾਸ ਦੇ ਰਾਹ ਵਿੱਚ ਅੜਿੱਕਾ ਬਣਦੇ ਹਨ ਤੇ ਨਫ਼ਰਤ ਫ਼ੈਲਾਉਣ ਦਾ ਜਤਨ ਕਰ ਰਹੇ ਹਨ; ਉਹ ਆਪਣੇ ਮਨਸੂਬਿਆਂ ‘ਚ ਕਦੇ ਕਾਮਯਾਬ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਹੁਣ ਇਹ ਸਭ ਨੇ ਵੇਖ ਲਿਆ ਹੈ ਕਿ ਵਿਕਾਸ ਦੀ ਤਾਕਤ ਗੋਲ਼ੀਆਂ ਤੇ ਬੰਬਾਂ ਨਾਲੋਂ ਕਿਤੇ ਵੱਧ ਤਾਕਤਵਰ ਹੈ।ਉਨ੍ਹਾਂ ਕਿਹਾ ਕਿ ਚੰਦਰਯਾਨ–2 ਮਿਸ਼ਨ ਨੇ ਇੱਕ ਵਾਰ ਫਿਰ ਇਹ ਸਿੱਧ ਕਰ ਦਿੱਤਾ ਹੈ ਕਿ ਜਦੋਂ ਗੱਲ ਨਵੇਂ ਖੇਤਰਾਂ ਵਿੱਚ ਕੁਝ ਵਿਲੱਖਣ ਕਰਨ ਦੀ ਹੋਵੇ, ਕੁਝ ਨਵਾਂ ਕਰ ਵਿਖਾਉਣ ਦਾ ਉਤਸ਼ਾਹ ਹੋਵੇ, ਤਾਂ ਸਾਡੇ ਵਿਗਿਆਨੀ ਸਭ ਤੋਂ ਵਧੀਆ ਤੇ ਵਿਸ਼ਵ–ਪੱਧਰੀ ਹਨ।

Send this to a friend