June 27, 2026 10:05 pm

ਪਾਕਿਸਤਾਨ ‘ਚ 30 ਤੋਂ 40 ਹਜ਼ਾਰ ਅੱਤਵਾਦੀ ਹਾਲੇ ਵੀ ਮੌਜੂਦ : ਇਮਰਾਨ ਖ਼ਾਨ

ਵਾਸ਼ਿੰਗਟਨ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੌਰੇ ‘ਤੇ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਨਸਨੀਖ਼ੇਜ ਖੁਲਾਸਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ‘ਚ 30-40 ਹਜ਼ਾਰ ਅੱਤਵਾਦੀ ਮੌਜੂਦ ਹਨ, ਜੋ ਫਿਲਹਾਲ ਅਫ਼ਗਾਨਿਸਤਾਨ ਤੇ ਕਸ਼ਮੀਰ ‘ਚ ਅੱਤਵਾਦੀ ਟ੍ਰੇਨਿੰਗ ਤੇ ਲੜਾਈ ‘ਚ ਸ਼ਾਮਿਲ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਬਿਆਨ ਆਪਣੇ ਤਿੰਨ ਰੋਜ਼ਾ ਅਮਰੀਕੀ ਦੌਰੇ ਦੌਰਾਨ ਸੰਯੁਕਤ ਰਾਸ਼ਟਰ ਸ਼ਾਂਤੀ ਸੰਸਥਾ ‘ਚ ਦਿੱਤਾ ਹੈ। ਇਸ ਤੋਂ ਪਹਿਲਾਂ ਖ਼ਾਨ ਨੇ ਖੁਲਾਸਾ ਕੀਤਾ ਸੀ ਕਿ ਪਾਕਿਸਤਾਨ ‘ਚ 40 ਅੱਤਵਾਦੀ ਸੰਗਠਨ ਚੱਲ ਰਹੇ ਸਨ।

Send this to a friend