April 22, 2026 12:57 pm

ਕਿਸਾਨ ਨੇ ਜਹਿਰੀਲੀ ਵਸਤੂ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ

ਬਰੇਟਾ, 22 ਜੁਲਾਈ (ਰੀਤਵਾਲ)- ਪਿੰਡ ਬਹਾਦਰਪੁਰ ਵਿਖੇ ਇੱਕ ਕਿਸਾਨ ਵੱਲੋਂ ਜਹਿਰਲੀ ਵਸਤੂ ਨਿਗਲ ਕੇ ਮੌਤ ਹੋ ਜਾਣ ਦਾ ਸਮਾਚਾਰ ਹੈ। ਤਫਤੀਸ਼ੀ ਪੁਲਿਸ ਅਧਿਕਾਰੀ ਮੱਖਣ ਸਿੰਘ ਦੇ ਦੱਸਣ ਅਨੁਸਾਰ ਪ੍ਰੀਤਮ ਸਿੰਘ (45) ਪੁੱਤਰ ਜੋਰਾ ਸਿੰਘ ਜਿਸ ਕੋਲ ਸਾਢੇ ਚਾਰ ਏਕੜ ਆਪਣੀ ਜਮੀਨ ਸੀ ਅਤੇ 7 ਏਕੜ ਜਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ ਪ੍ਰੰਤੂ ਉਸਦੇ ਫਸਲ ਦੀ ਚੰਗੀ ਪੈਦਾਵਾਰ ਨਾ ਹੋਣ ਕਾਰਨ ਅਕਸਰ ਉਹ ਪ੍ਰੇਸ਼ਾਨ ਰਹਿਣ ਲੱਗਿਆ। ਇਸੇ ਪ੍ਰੇਸ਼ਾਨੀ ਕਾਰਨ ਉਸਨੇ ਬੀਤੀ ਰਾਤ ਜਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪੁੱਤਰ ਜਸਵੰਤ ਸਿੰਘ ਦੇ ਬਿਆਨਾਂ ਅਨੁਸਾਰ 174 ਦੀ ਕਾਰਵਾਈ ਕਰਕੇ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਨੂੰ ਸੋਪ ਦਿੱਤੀ।

Send this to a friend