April 22, 2026 4:44 am

ਕੈਟਾਗਿਰੀ ਬੀ ਦਾ ਗੈਂਗਸਟਰ ਲਾਲੀ ਸਿਧਾਣਾ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ

ਬਠਿੰਡਾ, 19 ਜੁਲਾਈ (ਗੁਰਮੀਤ ਸੇਮਾ)- ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਕੈਟਾਗਿਰੀ ਬੀ ਦਾ ਗੈਂਗਸਟਰ, ਜੋ ਕਿ ਵੱਖ-ਵੱਖ ਮਾਮਲਿਆਂ ‘ਚ ਪੁਲਿਸ ਨੂੰ ਲੋੜੀਂਦਾ ਸੀ ਨੂੰ ਕਾਬੂ ਕਰ ਲਿਆ ਗਿਆ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਐਸ ਆਈ ਤਰਜਿੰਦਰ ਸਿੰਘ ਇੰਸਪੈਕਟਰ ਸੀ ਆਈ ਏ ਸਟਾਫ-2 ਬਠਿੰਡਾ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਰਾਮਪੁਰਾ ਮੌੜ ਰੋਡ ‘ਤੇ ਮੌਜ਼ੂਦ ਸਨ ਤਾਂ ਉਨ੍ਹਾਂ ਨੂੰ ਮੁਖਬਰੀ ਹੋਈ ਕਿ ਗੁਰਲਾਲ ਸਿੰਘ ਉਰਫ ਲਾਲੀ ਸਿਧਾਣਾ ਜੋ ਕਿ ਬੀ ਕੈਟਾਗਿਰੀ ਦਾ ਗੈਂਗਸਟਰ ਹੈ, ਜਿਸ ‘ਤੇ ਕਤਲ, ਇਰਾਦਾ
ਕਤਲ , ਹੋਰ ਲੜਾਈ ਝਗੜੇ ਅਤੇ ਅਸਲਾ ਰੱਖਣ ਦੇ ਮੁਕੱਦਮੇ ਦਰਜ਼ ਹਨ, ਜੋ ਕਾਫੀ ਸਮੇਂ ਤੋਂ ਭਗੌੜਾ ਹੈ, ਜੋ ਕਿ ਆਪਣੇ ਸਹੁਰੇ ਘਰ ਪਿੰਡ ਧੂਰਕੋਟ ਆ ਰਿਹਾ ਸੀ, ਜਿਸ ‘ਤੇ ਥਾਣਾ ਸਿਟੀ ਰਾਮਪੁਰਾ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ਼ ਕਰ ਕਾਰਵਾਈ ਕਰਦਿਆਂ ਪਿੰਡ ਲਹਿਰਾ ਧੂਰਕੋਟ ਤੋਂ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਟਲ ਦੇਸੀ 9 ਐਮ ਐਮ ਸਮੇਤ 12 ਰੌਂਦ ਜਿੰਦਾ, ਇੱਕ ਰਿਵਾਲਵਰ 32 ਬੋਰ ਸਮੇਤ 17 ਰੌਂਦ 32 ਬੋਰ ਸਮੇਤ ਬਰਾਮਦ ਕਰਵਾਏ। ਇਸ ਤੋਂ ਇਲਾਵਾ ਉਕਤ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਪਿੰਡ ਲਹਿਰਾ ਧੂਰਕੋਟ ਤੋਂ ਇੱਕ ਪਿਸਟਲ ਦੇਸੀ 32 ਬੋਰ ਸਮੇਤ 6 ਰੌਂਦ 32 ਬੋਰ ਜਿੰਦਾ, ਇੱਕ 12 ਬੋਰ ਬੰਦੂਕ ਸਮੇਤ 22 ਕਾਰਤੂਸ ਜਿੰਦਾ 12 ਬੋਰ, 16 ਰੌਂਦ ਜਿੰਦਾ 315 ਬੋਰ, 22 ਰੌਂਦ ਜਿੰਦਾ 455 ਬੋਰ ਬਰਾਮਦ ਕਰਵਾਹੇ। ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਜੁੜੇ ਹੋਰ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਬਾਰੇ ਪਤਾ ਲਾਇਆ ਜਾ ਸਕੇਗਾ ਅਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Send this to a friend