April 21, 2026 11:38 pm

ਵਿਧਾਇਕ ਲਾਡੀ ਨੇ ਜਮਾਤ ਅਹਿਮਦੀਆ ਦਾ ਕੀਤਾ ਦੌਰਾ

ਕਾਦੀਆਂ, 18 ਜੁਲਾਈ (ਸਲਾਮ)- ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਅੱਜ ਕਾਦੀਆਂ ਅਹਿਮਦੀਆ ਜਮਾਤ ਦਾ ਦੌਰਾ ਕੀਤਾ ਗਿਆ ਅਤੇ ਅਹਿਮਦੀਆ ਜਮਾਤ ਨਾਲ ਕਈ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ।ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਅਹਿਮਦੀਆ ਜਮਾਤ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਅਤੇ ਵਿਧਾਇਕ ਲਾਡੀ ਵੱਲੋਂ ਜਮਾਤ ਨੂ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਉਹਨਾਂ ਦਾ ਹਰ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।ਇਸ ਮੌਕੇ ਫਜਲ ਓਲ ਰਹਿਮਾਨ ਭੱਟੀ,ਅਹਸਨ ਗੌਰੀ,ਬਸ਼ੀਰੋਦੀਨ,ਆਤਮਾ ਸਿੰਘ ਕੀੜੀ ਅਫਗਾਨਾ, ਐਸ ਐਚ ਉ ਕਾਦੀਆਂ ਪਰਮਿੰਦਰ ਸਿੰਘ,ਮੁਹੰਮਦ ਅਕਰਮ,ਮੋਹਬਾਹਿਲ,ਮੋਹਸਿਨ ਖਾਨ,ਦਿਲਜੀਤ ਸਿੰਘ ਪੀਏ,ਰਾਜਦੇਵ ਸਿੰਘ ਪੀਏ,ਆਦਿ ਮੌਜੂਦ ਸਨ।

Send this to a friend