April 22, 2026 3:00 am

ਬਰਸਾਤ ਕਾਰਨ ਭੰਮੇ ਕਲਾਂ ਵਿੱਚ ਦੋ ਮਕਾਨਾਂ ਦੀਆਂ ਛੱਤਾਂ ਡਿੱਗੀਆਂ

ਸਰਦੂਲਗੜ, 17 ਜੁਲਾਈ (ਸੁਖਵਿੰਦਰ ਨਿੱਕੂ)- ਬੀਤੇ ਮੰਗਲਵਾਰ ਦੀ ਰਾਤ ਪਏ ਤੇਜ਼ ਮੀਂਹ ਦੇ ਕਾਰਨ ਹਲਕੇ ਦੇ ਪਿੰਡ ਭੰਮੇ ਕਲਾਂ ਵਿਖੇ ਦੋ ਘਰਾਂ ਦੀਆਂ ਛੱਤਾਂ ਡਿੱਗ ਜਾਣ ਕਾਰਨ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਲੀਲਾ ਸਿੰਘ ਪਰਜਾਪਤ ਦੇ ਮਕਾਨ ਦੀ ਛੱਤ ਸਵੇਰੇ ਕਰੀਬ 7 ਵਜੇ ਅਚਾਨਕ ਡਿੱਗ ਜਾਣ ਨਾਲ ਕਮਰੇ ‘ਚ ਰੱਖੇ ਟੈਲੀਵਿਜ਼ਨ, ਬੈੱਡ, ਮੋਟਰਸਾਈਕਲ ਆਦਿ ਦਾ ਨੁਕਸਾਨ ਹੋ ਗਿਆ ।ਲੀਲਾ ਸਿੰਘ ਦੀ ਪਤਨੀ ਗੁਰਮੇਲ ਕੌਰ ਨੇ ਦੱਸਿਆ ਕਿ ਜੇਕਰ ਛੱਤ ਰਾਤ ਨੂੰ ਡਿੱਗ ਪੈਂਦੀ ਤਾਂ ਸਾਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਇਸੇ ਪਿੰਡ ਦੇ ਇੱਕ ਹੋਰ ਗਰੀਬ ਪਰਿਵਾਰ, ਪ੍ਰਕਾਸ਼ ਚੰਦ ਦੇ ਮਕਾਨ ਦੀ ਛੱਤ ਵੀ ਸਵੇਰੇ ਚਾਰ ਵਜੇ ਅਚਾਨਕ ਡਿੱਗ ਪਈ। ਛੱਤ ਡਿੱਗਣ ਮੌਕੇ ਪ੍ਰਕਾਸ਼ ਚੰਦ ਅਤੇ ਉਸ ਦੀ ਪਤਨੀ ਚਰਨਜੀਤ ਕੌਰ ਕਮਰੇ ਵਿਚ ਸੁੱਤੇ ਪਏ ਸਨ, ਛੱਤ ਡਿੱਗਣ ਕਾਰਨ ਜਿੱਥੇ ਉਨ੍ਹਾਂ ਦੇ ਕੁਝ ਸੱਟਾਂ ਲੱਗੀਆਂ ਉਥੇ ਹੀ ਉਨ੍ਹਾਂ ਦਾ ਮਾਲੀ ਨੁਕਸਾਨ ਵੀ ਹੋ ਗਿਆ। ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰਾ ਨੂੰ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਅਧੀਨ ਮਕਾਨ ਬਣਾਉਣ ਲਈ ਆਰਥਿਕ ਮਦਦ ਦਿੱਤੀ ਜਾਵੇ।

Send this to a friend