April 23, 2026 2:03 am

ਮਨੁੱਖਾ ਜੀਵ ਦੀ ਤਰੱਕੀ ‘ਚ ਗੁਰੂ ਦੀ ਮਹਾਨਤਾ : ਸਵਾਮੀ

ਬਲਾਚੌਰ, 16 ਜੁਲਾਈ (ਸਤਨਾਮ ਚਾਹਲ)- ਅੱਜ ਗੁਰ ਪੁੰਨਿਆ ਦੇ ਪਵਿੱਤਰ ਦਿਹਾੜੇ ਮੌਕੇ ਗਰੀਬਦਾਸੀ ਆਸ਼ਰਮ (ਸਤਿਗੁਰੂ ਭੂਰੀ ਵਾਲੇ) ਧਾਮ ਤਲਵੰਡੀ ਖੁਰਦ ਵਿਖੇ ਵੱਡੀ ਗਿਣਤੀ ਸੰਗਤਾਂ ਨੇ ਸਿਰਕਤ ਕੀਤੀ। ਇਸ ਦੌਰਾਨ ਜਗਤਗੂਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਬਾਣੀ ਦੇ ਰਖਾਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਨੇ ਕਿਹਾ ਕਿ ਕਿਸੇ ਵੀ ਮਨੁੱਖਾ ਜੀਵ ਦੇ ਮਹਾਨ ਬਣਨ ‘ਚ ਉਸ ਦੇ ਗੁਰੁ ਕਿਰਪਾ ਨੂੰ ਭੁਲਾਇਆ ਨਹੀਂ ਜਾ ਸਕਦਾ, ਇਸ ਲਈ ਹਰ ਕਿਸੇ ਨੂੰ ਅਧਿਆਤਮਕ ਰਸਤਾ ਗ੍ਰਹਿਣ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਸੁਰੂ ਤੋਂ ਹੀ ਬੱਚਿਆਂ ਨੂੰ ਪੜ੍ਹਾਈ, ਚੰਗੇ ਸੰਸਕਾਰ ਅਤੇ ਵਿੱਦਿਆ ਹਾਸ਼ਲ ਕਰਨ ਲਈ ਗੁਰੂਕੁਲ ਵਿੱਚ ਛੱਡਿਆ ਜਾਂਦਾ ਸੀ ਜਿੱਥੋਂ ਕਿ ਉਹ ਵਿੱਦਿਆ ਹਾਸ਼ਲ ਕਰਕੇ ਮਨੁੱਖ ਆਪਣੇ ਸੰਸਾਰਿਕ ਜੀਵਨ ਅਤੇ ਧਾਰਮਿਕ ਰਹੁ-ਰੀਤਾਂ ‘ਚ ਪ੍ਰਪੱਕ ਹੁੰਦਾ ਸੀ ਸਵਾਮੀ ਦਵਿੰਦਰਾ ਨੰਦ ਥੋਪੀਆ ਅਤੇ ਸਵਾਮੀ ਦਾਸਾ ਨੰਦ ਨੇ ਕਿਹਾ ਕਿ ਇਸ ਸੰਸਾਰ ਅੰਦਰ
ਆਉਣ ਵਾਲੇ ਜੀਵ ਦਾ ਜੀਵਨ ਸਮਾਜਿਕ ਅਤੇ ਅਧਿਆਤਮਿਕ ਦੋਵਂੇ ਪੱਖਾਂ ਨਾਲ ਜੁੜਿਆ ਹੁੰਦਾ ਹੈ। ਸਵਾਮੀ ਜਸਦੇਵਾ ਨੰਦ ਅਤੇ ਸਵਾਮੀ ਹੰਸਾ ਨੰਦ ਗੰਗੋਤਰੀ ਧਾਮ ਵਾਲਿਆ ਨੇ ਕਿਹਾ ਕਿ ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਨੂੰ ਭੇਖ ਅੰਦਰ ਇੱਕ ਅਧਿਆਤਮਕ ਮਾਰਗ ਦਰਸਕ ਗੁਰੂ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਸੰਗਤਾਂ ਵੱਲੋਂ ਭੇਖ ਦੀ ਮਰਿਆਦਾ ਅਨੁਸਾਰ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੁਰੀ ਵਾਲਿਆਂ ਨੂੰ ਤਿਲਕ ਦੀ ਰਸ਼ਮ ਅਤੇ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਮੌਕੇ ਸਵਾਮੀ ਸਵਾਮੀ ਦਵਿੰਦਰਾ ਨੰਦ ਥੋਪੀਆ, ਸਵਾਮੀ ਦਾਸਾ ਨੰਦ, ਸਵਾਮੀ ਜਸਦੇਵਾ ਨੰਦ, ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਸਵਾਮੀ ਬਲਦੇਵ ਦਾਸ ਜੀ, ਸਵਾਮੀ ਓਮਾ ਨੰਦ ਜੀ, ਭਾਈ ਬਲਜਿੰਦਰ ਸਿੰਘ, ਸਕੱਤਰ ਕੁਲਦੀਪ ਸਿੰਘ ਮਾਨ, ਪ੍ਰਧਾਨ ਬੀਬੀ ਜਸਬੀਰ ਕੌਰ, ਸੇਵਾ ਸਿੰਘ ਖੇਲਾ ਆੜ੍ਹਤੀਆ, ਸਰਪੰਚ ਦਰਸ਼ਨ ਸਿੰਘ ਤਲਵੰਡੀ ਖੁਰਦ, ਪ੍ਰਧਾਨ ਤੀਰਥ ਸਿੰਘ ਸਰਾਂ, ਮਲਕੀਤ ਸਿੰਘ ਔਜਲਾ, ਪੰਡਤ ਰਾਜੀਵ ਸ਼ਰਮਾ, ਪ੍ਰਿੰ. ਰਮਨਜੋਤ ਕੌਰ ਗਰੇਵਾਲ, ਕੋਆਰਡੀਨੇਟਰ ਏਕਮਦੀਪ ਕੌਰ ਗਰੇਵਾਲ, ਹਰਵਿੰਦਰ ਸਿੰਘ ਅਮਰੀਕਾ, ਚਰਨਜੀਤ ਸਿੰਘ ਥੋਪੀਆ, ਪੰਡਤ ਖੁਸ਼ਪਾਲ ਚੰਦ ਕੌੜੀ, ਬਲਦੇਵ ਚਾਂਦਪੁਰੀ, ਡਾ. ਕ੍ਰਿਸ਼ਨ ਕੁਮਾਰ, ਵੈਦ ਸਿਵ ਕੁਮਾਰ ਸਰਹਿੰਦ, ਗੁਰਮੀਤ ਸਿੰਘ ਬੈਂਸ, ਅਵਤਾਰ ਸਿੰਘ ਲੋਹਾਰਾ, ਭੁਪਿੰਦਰ ਸਿੰਘ ਈਸੇਵਾਲ, ਸਿਮਰਜੀਤ ਸਿੰਘ ਕੋਹਾੜਾ, ਥਾਣੇਦਾਰ ਸੁਖਦੇਵ ਰਾਜ, ਮੋਹਣ ਲਾਲ ਪਵਾ, ਭਵਨਦੀਪ ਸਿੰਘ ਸਰਾਂ, ਸਤਪਾਲ ਸਿੰਂਘ ਔਜਲਾ, ਨੋਤੀ ਬਾਦਲ ਅਤੇ ਮਨਿੰਦਰ ਸਿੰਘ ਮਾਜਰੀ ਆਦਿ ਹਾਜ਼ਰ ਸਨ।

Send this to a friend