ਸੂਬਾਈ ਮੀਤ ਪ੍ਰਧਾਨ ਸਮੇਤ ਕਈ ਭਾਜਪਾ ‘ਚ ਸ਼ਾਮਿਲ
ਅੰਬਾਲਾ, 14 ਜੁਲਾਈ (ਜਸਬੀਰ ਸਿੰਘ ਦੁੱਗਲ)- ਸ਼ਹਿਜਾਦਪੁਰ ਬਲਾਕ ਵਿੱਚ ਕਰਵਾਏ ਗਏ ਸਮਾਗਮ ਵਿੱਚ ਕੁਰੂਕਸ਼ੇਤਰ ਦੇ ਸਾਂਸਦ ਨਾਇਬ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਵਿੱਚ ਕਾਂਗਰਸ ਪਾਰਟੀ ਦੀ ਹਰਿਆਣਾ ਮਹਿਲਾ ਵਿੰਗ ਦੀ ਉਪ ਪ੍ਰਧਾਨ ਲਵਲੀ ਰੋਂਟਾਂ ਨੇ ਆਪਣੇ ਹੋਰ ਸਾਥੀਆਂ ਸਣੇ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਸ਼ਾਮਲ ਹੋਣ ਵਾਲਿਆਂ ਵਿੱਚ ਲਵਲੀ ਰੋਂਟਾ, ਪ੍ਰੀਤੀ ਦੇਵੀ, ਕਮਲੇਸ਼, ਨਿਰਮਲ ਕੌਰ, ਹਰਪਾਲ ਕੌਰ, ਗੀਤਾ ਦੇਵੀ, ਬਿਮਲਾ ਦੇਵੀ, ਜਸਵੰਤ ਕੌਰ, ਸੰਤੋਸ਼, ਅਨਿਲ ਰੋਂਟਾ, ਦੀਪ ਚੰਦ, ਸੁੱਖਵਿੰਦਰ, ਰਾਜਬੀਰ ਸਿੰਘ ਆਦਿ ਸ਼ਾਮਲ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੇ ਨਾਇਬ ਸੈਣੀ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ, ਜਿਸ ਵਿੱਚ ਸਾਰੇ ਵਰਗਾਂ ਦੇ ਹਿੱਤ ਸੁਰੱਖਿਅਤ ਹਨ। ਭਾਜਪਾ ਵਿੱਚ ਵਰਕਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਮਹਿਲਾ ਵਰਕਰਾਂ ਦੇ ਪਾਰਟੀ ਵਿੱਚ ਆਉਣ ਨਾਲ ਭਾਜਪਾ ਪਾਰਟੀ ਹੋਰ ਜਿਆਦਾ ਮਜਬੂਤ ਹੋਵੇਗੀ। ਇਸ ਮੌਕੇ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸੁਰਿੰਦਰ ਰਾਣਾ, ਸ਼ਹਿਜਾਦਪੁਰ ਮੰਡਲ ਪ੍ਰਧਾਨ ਵਿਵੇਕ ਗੁਪਤਾ, ਬਲਾਕ ਸਮਿਤੀ ਚੇਅਰਮੈਨ ਗੁਰਨਾਮ ਸਿੰਘ, ਦਿਲਬਾਗ ਸਿੰਘ, ਹਰਬੰਸ ਸਿੰਘ, ਜਸਵਿੰਦਰ ਸਿੰਘ, ਅਸ਼ਵਨੀ ਅਗਰਵਾਲ, ਰਣਦੀਪ ਸਿੰਘ, ਸੰਜੂ ਧਨਾਨਾ ਸਣੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।