ਨਵੀਂ ਦਿੱਲੀ, 13 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਗੋਆ ਸਰਕਾਰ ‘ਚ ਸ਼ਨਿੱਚਰਵਾਰ ਨੂੰ ਚਾਰ ਨਵੇਂ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ। ਸਿਆਸੀ ਘਟਨਾਕ੍ਰਮ ਦੇ ਵਿਚਾਲੇ ਵਿਰੋਧੀ ਧੀਰ ਦੇ ਨੇਤਾ ਚੰਦ੍ਰਕਾਂਤ ਕਵਲੇਕਰ, ਫਿਲਿਪ ਨੇਰੀ ਰੋਡ੍ਰਿਗਸ ਅਤੇ ਜੇਨੀਫਰ ਮੋਨਸੇਰਾਟ ਨੂੰ ਮੰਤਰੀ ਬਣਾਇਆ ਗਿਆ ਹੈ। ਇਹ ਤਿੰਨੋਂ ਹਾਲ ਹੀ ‘ਚ ਕਾਂਗਰਸ ਤੋਂ ਭਾਜਪਾ ‘ਚ ਸ਼ਾਮਿਲ ਹੋਏ 10 ਵਿਧਾਇਕਾਂ ‘ਚ ਸ਼ੁਮਾਰ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਉੱਪ ਪ੍ਰਧਾਨ ਮਾਇਕਲ ਲੋਬੋ ਨੂੰ ਵੀ ਮੰਤਰੀ ਅਹੁਦਾ ਮਿਲਿਆ ਹੈ। ਸੂਬੇ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸ਼ੁੱਕਰਵਾਰ ਨੂੰ ਗੋਆ ਫਾਰਵਰਡ ਪਾਰਟੀ (ਜੀ.ਐੱਫ.ਪੀ) ਦੇ ਤਿੰਨ ਵਿਧਾਇਕਾਂ ਅਤੇ ਆਜਾਦ ਵਿਧਾਇਕ ਰੋਹਤ ਖੁੰਟੇ ਤੋਂ ਕੈਬਿਨਟ ਤੋਂ ਅਤਸੀਫਾ ਦੇਣ ਨੂੰ ਕਿਹਾ ਸੀ।