ਕਾਦੀਆਂ ਹਰਚੋਵਾਲ ਰੋਡ ‘ਤੇ ਕਾਰ ਸਫੇਦੇ ‘ਚ ਵੱਜੀ

ਕਾਦੀਆਂ, 12 ਜੁਲਾਈ (ਅਬਦੁਲ ਸਲਾਮ)- ਕਾਦੀਆਂ ਹਰਚੋਵਾਲ ਰੋਡ ਤੇ ਅੱਜ ਸਵੇਰੇ ਇਕ ਸਫੇਦ ਰੰਗ ਦੀ ਵੋਕਸ ਵੈਗਨ ਕਾਰ ਪੀ ਬੀ -੧੮ ਟੀ ੪੧ ਗੁਰੂ ਨਾਨਕ ਦੇਵ ਸਕੂਲ ਦੇ ਨਜਦੀਕ ਆਪਣਾ ਸੰਤੁਲਨ ਖੋ ਬੈਠੀ ਜਿਸ ਕਾਰਨ ਸੜਕ ਦੇ ਕਿਨਾਰੇ ਲੱਗੇ ਸਫੇਦੇ ਦੇ ਦਰਖਤ ਨਾਲ ਜਾ ਟਕਰਾਈ । ਜਿਸ ਨਾਲ ਗੱਡੀ ਦੇ ਪਰਖਚੇ ਓਡ ਗਏ ਅਤੇ ਕਾਫੀ ਨੁਕਸਾਨ ਹੋਇਆ ਚੰਗੀ ਗਲ ਇਹ ਰਹੀ ਕਿ ਇਸ ਹਾਦਸੇ ਵਿਚ ਡਰਾਈਵਰ ਵਾਲ ਵਾਲ ਬਚ ਗਿਆ । ਇਥੇ ਜਿਕਰ ਯੋਗ ਗਲ ਇਹ ਹੈ ਕਿ ਇਥੇ ਬਹੁਤ ਹੀ ਘੁਮਾ ਦਾਰ ਮੋੜ ਹੈ ਇਥੇ ਅਕਸਰ ਹਾਦਸੇ ਹੰਦੇ ਰਹਿੰਦੇ ਹਨ ਜਿਸ ਨਾਲ ਕਈ ਕੀਮਤੀ ਜਾਣਾਂ ਵੀ ਜਾ ਚੁਕੀਆਂ ਹਨ। ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਇਸ ਮੋੜ ਨੂੰ ਸਰਕਾਰ ਵਲੋਂ ਠੀਕ ਕੀਤਾ ਜਾਣਾ ਚਾਹੀਦਾ ਹੈ ਤਾ ਜੋ ਹੋਰ ਕੋਈ ਹਾਦਸਾ ਨਾ ਵਾਪਰੇ।

Send this to a friend