ਸ. ਮਨਿੰਦਰਪਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤੀ ਜਗ੍ਹਾ ਕੀਤੀ ਵਾਪਸ

ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ, 11 ਜੁਲਾਈ -ਸ੍ਰੀ ਦਰਬਾਰ ਸਾਹਿਬ ਦੀ ਅਕਾਲੀ ਮਾਰਕੀਟ ਵਿਖੇ ਮਲਕੀਅਤੀ ਜਗ੍ਹਾਂ ਦੇ ਲੰਮੇ ਸਮੇਂ ਤੋਂ ਇਕ ਕਿਰਾਏਦਾਰ ਵੱਲੋਂ 2 ਹਜ਼ਾਰ ਗਜ਼ ਤੋਂ ਵੱਧ ਜਗ੍ਹਾ ਸ੍ਰੀ ਦਰਬਾਰ ਸਾਹਿਬ ਨੂੰ ਵਾਪਸ ਸੌਂਪ ਦਿੱਤੀ ਹੈ। ਦੱਸਣਯੋਗ ਹੈ ਕਿ ਅਕਾਲੀ ਮਾਰਕੀਟ ਵਾਲੀ ਇਸ ਜਗ੍ਹਾ ’ਤੇ ਕਈ ਕਿਰਾਏਦਾਰ ਲੰਮੇ ਸਮੇਂ ਤੋਂ ਚਲਦੇ ਆ ਰਹੇ ਹਨ। ਇਨ੍ਹਾਂ ਵਿੱਚੋਂ ਸ. ਮਨਿੰਦਰਪਾਲ ਸਿੰਘ ਵੱਲੋਂ 2 ਹਜ਼ਾਰ 80 ਗਜ਼ ਜਗ੍ਹਾ ਸ੍ਰੀ ਦਰਬਾਰ ਸਾਹਿਬ ਨੂੰ ਵਾਪਸ ਦੇਣ ’ਤੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਉਨ੍ਹਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ. ਦੀਨਪੁਰ ਨੇ ਦੱਸਿਆ ਕਿ ਸ. ਮਨਿੰਦਰਪਾਲ ਸਿੰਘ ਦੇ ਦਾਦਾ ਸ. ਕਿਰਪਾਲ ਸਿੰਘ ਵੱਲੋਂ 1942 ਤੋਂ ਇਹ ਜਗ੍ਹਾ ਸ੍ਰੀ ਦਰਬਾਰ ਸਾਹਿਬ ਪਾਸੋਂ ਕਿਰਾਏ ’ਤੇ ਲਈ ਗਈ ਸੀ, ਜਿਸ ਨੂੰ ਉਨ੍ਹਾਂ ਨੇ ਵਾਪਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ. ਮਨਿੰਦਰਪਾਲ ਸਿੰਘ ਦੀ ਗੁਰੂ ਘਰ ਪ੍ਰਤੀ ਸ਼ਰਧਾ ਸ਼ਲਾਘਾਯੋਗ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੈਨੇਜਰ ਸ. ਬਲਬੀਰ ਸਿੰਘ, ਸ. ਕਾਬਲ ਸਿੰਘ ਸੁਪਰਵਾਈਜ਼ਰ, ਸ. ਬਲਕਾਰ ਸਿੰਘ, ਸ. ਚਰਨਜੀਤ ਸਿੰਘ ਸਾਬਕਾ ਖ਼ਜ਼ਾਨਚੀ, ਸ. ਯੁਗਰਾਜ ਸਿੰਘ ਬੰਟੀ ਸਮੇਤ ਹੋਰ ਮੌਜੂਦ ਸਨ।

Send this to a friend