Skip to content
Independent perspectives. Global stories.
BREAKING

ਕਰੰਟ ਲੱਗਣ ਨਾਲ ਪਲੰਬਰ ਦੀ ਮੌਤ

Share this story

ਭਵਾਨੀਗੜ੍ਹ, 2 (ਜੁਲਾਈ ਇਕਬਾਲ ਬਾਲੀ, ਕ੍ਰਿਸ਼ਨ ਗਰਗ)- ਇੱਥੇ ਨਾਭਾ ਰੋਡ ‘ਤੇ ਬਾਲਦ ਕੈਂਚੀਆਂ ਨੇੜੇ ਇੱਕ ਪਲੰਬਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਉਰਫ ਰਿੰਕੂ (35) ਪੁੱਤਰ ਸੁਖਦੇਵ ਸਿੰਘ ਵਾਸੀ ਕਾਕੜਾ ਅੱਜ ਸਵੇਰੇ ਨਾਭਾ ਰੋਡ ‘ਤੇ ਸਥਿਤ ਇੱਕ ਦੁਕਾਨ ‘ਤੇ ਟੂਟੀਆਂ ਦੀ ਫੀਟਿੰਗ ਦਾ ਕੰਮ ਕਰਨ ਗਿਆ ਸੀ ਤੇ ਇਸ ਦੌਰਾਨ ਜਿਵੇਂ ਹੀ ਉਸਨੇ ਕੰਮ ਕਰਨ ਲਈ ਲੋਹੇ ਦੀ ਪੌੜੀ ਚੁੱਕੀ ਤਾਂ ਅਚਾਨਕ ਪੌੜੀ ਦੁਕਾਨ ਉੱਪਰ ਦੀ ਲੰਘਦੀਆਂ ਬਿਜਲੀ ਦੀਆਂ ਹਾਈਵੋਲਟੇਜ਼ ਤਾਰਾਂ ਨਾਲ ਟਕਰਾ ਗਈ।ਕਰੰਟ ਲੱਗਣ ਕਾਰਨ ਰਿੰਕੂ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਜਿਸਨੂੰ ਤਰੁੰਤ ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ।

WRITTEN BY