ਕੈਪਟਨ ਨੇ ਅਹਿਮਦ ਪਟੇਲ ਨੂੰ ਸੌਂਪੀ ਨਵਜੋਤ ਸਿੰਘ ਸਿੱਧੂ ਸਬੰਧੀ ਰਿਪੋਰਟ

ਚੰਡੀਗੜ੍ਹ, 29 ਜੂਨ (ਪੰਜਾਬ ਟਾਇਮਜ਼ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਰੇੜਕੇ ਦਾ ਹੱਲ ਕੱਢਣ ਲਈ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਅਹਿਮਦ ਪਟੇਲ ਨਾਲ ਗੱਲਬਾਤ ਕੀਤੀ। ਸੂਤਰਾਂ ਨੇ ਦੱਸਿਆ ਇਸ ਦੌਰਾਨ ਕੈਪਟਨ ਨੇ ਪਟੇਲ ਨੂੰ ਸਿੱਧੂ ਬਾਰੇ ਰਿਪੋਰਟ ਵੀ ਸੌਂਪ ਦਿੱਤੀ ਹੈ। ਆਉਣ ਵਾਲੇ ਦਿਨਾਂ ਅੰਦਰ ਸਿੱਧੂ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਾਂਗਰਸ ਹਾਈਕਮਾਨ ਨੇ ਅਹਿਮਦ ਪਟੇਲ ਨੂੰ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਜ਼ਿੰਮੇਦਾਰੀ ਦਿੱਤੀ ਸੀ। ਉੱਧਰ, ਇਸ ਵਿਵਾਦ ਕਰਕੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕਰੀਅਰ ਵੀ ਦਾਅ ‘ਤੇ ਲੱਗਾ ਹੋਇਆ ਹੈ। ਜਿੱਥੇ ਸ: ਸਿੱਧੂ ਨਵਾਂ ਮਿਲਿਆ ਬਿਜਲੀ ਵਿਭਾਗ ਨਹੀਂ ਸੰਭਾਲ ਰਹੇ, ਉੱਥੇ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਫਟਾਫਟ ਵੱਡੇ ਫੈਸਲੇ ਲੈ ਰਹੇ ਹਨ।

Send this to a friend