ਚੰਡੀਗੜ੍ਹ, 27 ਜੂਨ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਦੇ ਚੈਅਰਮੈਨ, ਇਕ ਮੈਂਬਰ (ਨਾਨ ਆਫੀਸ਼ਲ) ਅਤੇ ਇਕ ਮੈਂਬਰ (ਆਫੀਸ਼ਲ) ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 19 ਜੁਲਾਈ 2019 ਸ਼ਾਮ 5 ਵਜੇ ਤੱਕ ਹੈ। ਦਰਖਾਸਤਾਂ ਸਕੱਤਰ, ਪਰਸੋਨਲ ਵਿਭਾਗ (ਪੀ.ਪੀ.-3 ਬਰਾਂਚ), ਕਮਰਾ ਨੰਬਰ 6, ਛੇਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ, ਸੈਕਟਰ 1, ਚੰਡੀਗੜ੍ਹ ਦੇ ਪਤੇ ‘ਤੇ ਭੇਜੀਆਂ ਜਾਣ।