May 28, 2026 1:43 pm

ਯੂ.ਐਨ.ਐਸ.ਸੀ. ‘ਚ ਭਾਰਤ ਦੀ ਆਰਜ਼ੀ ਮੈਂਬਰਸ਼ਿਪ ਲਈ ਪਾਕਿ ਸਣੇ 55 ਦੇਸ਼ਾਂ ਵੱਲੋਂ ਸਮਰਥਨ

ਨਵੀਂ ਦਿੱਲੀ, 26 ਜੂਨ (ਪੀ.ਟੀ.)- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਵਿੱਚ ਦੋ ਸਾਲ ਦੀ ਆਰਜ਼ੀ ਮੈਂਬਰਸ਼ਿਪ ਲਈ ਪਾਕਿਸਤਾਨ ਨੇ ਵੀ ਭਾਰਤ ਦਾ ਸਮਰਥਨ ਕੀਤਾ ਹੈ। ਭਾਰਤ ਦੇ ਸਮਰਥਨ ਵਿੱਚ ਪਾਕਿਸਤਾਨ ਸਮੇਤ ਏਸ਼ੀਆ ਦੇ ਹੋਰ ਦੇਸ਼ ਵੀ ਸਰਬਸੰਮਤੀ ਨਾਲ ਆਪਣਾ ਸਮਰਥਨ ਦੇਣਗੇ। ਇਸ ਗੱਲ ਦੀ ਜਾਣਕਾਰੀ ਯੂ.ਐਨ. ਦੇ ਭਾਰਤ ਦੇ ਸਥਾਈ ਨੁਮਾਇੰਦੇ ਸਈਅਦ ਅਕਬਰੂਦੀਨ ਨੇ ਦਿੱਤੀ ਹੈ। ਏਸ਼ਿਆਈ ਦੇਸ਼ਾਂ ਵੱਲੋਂ ਮਿਲੇ ਸਮਰਥਨ ਨੂੰ ਭਾਰਤ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।

Send this to a friend