May 28, 2026 7:32 am

ਪਿੰਡ ਤਖਤਗੜ੍ਹ ਦੇ ਵਿਅਕਤੀ ਦੀ ਲਾਸ਼ ਪਿੰਡ ਡਾਢੀ ਦੇ ਨਜ਼ਦੀਕ ਬੂਟੇ ਨਾਲ ਲਟਕੀ ਹੋਈ ਮਿਲੀ

ਕੀਰਤਪੁਰ ਸਾਹਿਬ, 21 ਜੂਨ (ਅਮਰਾਨ ਖ਼ਾਨ)- ਥਾਣਾ ਕੀਰਤਪੁਰ ਸਾਹਿਬ ਦੀ ਪੁਲੀਸ ਨੇ ਪਿੰਡ ਡਾਢੀ ਦੇ ਇੱਕ ਵਿਅਕਤੀ ਦੀ ਲਾਸ਼ ਬੂਟੇ ਨਾਲ ਲਟਕਦੀ ਹੋਈ ਬਰਾਮਦ ਕੀਤੀ।ਜਿਸ ਦੀ ਪਹਿਚਾਣ ਮਦਨ ਲਾਲ ਪੁੱਤਰ ਸੋਮਨਾਥ ਦੇ ਰੂਪ ਵਿੱਚ ਹੋਈ ਹੈ ਜਾਂਚ ਅਧਿਕਾਰੀ ਬਲਵੀਰ ਸਿੰਘ ਦੇ ਮੁਤਾਬਕ ਮਦਨ ਲਾਲ ਥਾਣਾ ਨੂਰਪੁਰ ਬੇਦੀ ਵਿੱਚ ਹੇਅਰ ਡਰੈਸਰ ਦਾ ਕੰਮ ਕਰਦਾ ਸੀ ਤੇ 18 ਜੂਨ ਤੋਂ ਲਾਪਤਾ ਸੀ।ਆਬਾਦੀ ਤੋਂ ਦੂਰ ਪਿੰਡ ਡਾਢੀ ਵਿਖੇ ਲਟਕੇ ਮਦਨ ਲਾਲ ਦੀ ਲਾਸ਼ ਜਦੋਂ ਬੁਰੀ ਤਰ੍ਹਾਂ ਗਲ ਸੜ ਚੁੱਕੀ ਲਾਸ਼ ਜਿਸ ਵਿੱਚੋਂ ਬਦਬੂ ਆਣ ਕਾਰਨ ਇਸ ਦੀ ਮੌਤ ਬਾਰੇ ਪਤਾ ਲੱਗਿਆ, ਇਸ ਦੇ ਉਪਰੰਤ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Send this to a friend