ਨਵੀਂ ਦਿੱਲੀ, 20 ਜੂਨ (ਪੀ.ਟੀ.)- ਅਰੁਣਾਚਲ ਪ੍ਰਦੇਸ਼ ‘ਚ ਕ੍ਰੈਸ਼ ਹੋਏ ਏ. ਐੱਨ-32 ਜਹਾਜ਼ ‘ਚ ਸਵਾਰ 13 ਜਵਾਨਾਂ ਦੀਆਂ ਲਾਸ਼ਾਂ ਅਤੇ ਅਵਸ਼ੇਸ਼ ਬਰਾਮਦ ਕਰ ਲਏ ਗਏ ਹਨ। ਜਾਣਕਾਰੀ ਮੁਤਾਬਕ ਲਾਪਤਾ ਜਹਾਜ਼ ‘ਚ ਸਵਾਰ 13 ਜਵਾਨਾਂ ‘ਚੋਂ 6 ਦੀਆਂ ਲਾਸ਼ਾਂ ਅਤੇ 7 ਦੇ ਅਵਸ਼ੇਸ਼ ਬਰਾਮਦ ਹੋਏ ਹਨ। ਬਹੁਤ ਜ਼ਿਆਦਾ ਖਰਾਬ ਮੌਸਮ ਕਾਰਨ ਜਵਾਨਾਂ ਦੀਆਂ ਲਾਸ਼ਾਂ ਲੱਭਣ ‘ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਈ ਵਾਰ ਖੋਜ ਮੁਹਿੰਮ ਵੀ ਰੋਕਣੀ ਪਈ ਸੀ।