Skip to content
Independent perspectives. Global stories.
BREAKING

ਸੰਗਰੂਰ ਵਿੱਚ ਵੋਟਾ ਸ਼ਾਂਤੀਪੂੁਰਵਕ ਭੁਗਤੀਆਂ, ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ

Share this story

image ਸੰਗਰੂਰ, 30 ਅਪ੍ਰੈਲ (ਹਰਿੰਦਰ ਪਾਲ ਖਾਲਸਾ)-ਸੰਗਰੂਰ ਵਿੱਚ ਵੋਟਾਂ ਸਾਂਤੀ ਪੁਰਵਕ ਭੁਗਤੀਆਂ ਛਿੱਟ-ਪੁੱਟ ਤੂੰ-ਤੂੰ ਮੈਂ-ਮੈਂ ਤੋਂ ਇਲਾਵਾ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰੀ ਲੋਕਾਂ ਨੇ ਆਪਸੀ ਭਾਈਚਾਰੇ ਦਾ ਸਬੂਤ ਦਿੱਤਾ। ਸ਼ਹਿਰ ਸੰਗਰੂਰ ਵਿੱਚ ਕਾਂਗਰਸ ਤੇ ਅਕਾਲੀਆ ਦੇ ਬੂਥਾਂ ’ਤੇ ਰੋਣਕਾਂ ਸੀ, ‘ਆਪ’ ਪਾਰਟੀ ਦੇ ਸ਼ਹਿਰ ਵਿੱਚ ਬੂਥ ਟਾਵਾਂ-ਟਾਵਾਂ ਦੇਖਣ ਨੂੰ ਮਿਲੇ ਪਰ ਪਿਡਾਂ ਵਿੱਚ ਆਪ ਪਾਰਟੀ ਦੇ ਬੂਥਾਂ ਤੇ ਯੂਥ ਵੋਟਰਾਂ ਦਾ ਬੋਲ ਬਾਲਾ ਸੀ। ਲੋਕ ਸਵੇਰੇ 6:30 ਵਜੇ ਹੀ ਵੋਟ ਪਾਉਣ ਲਈ ਘਰਾਂ ਤੋਂ ਨਿਕਲ ਤੂਰੇ। ਪੁਲਿਸ ਪ੍ਰਸ਼ਾਸਨ ਵੱਲੋਂ ਅਣਸੁਖਾਵੀਂ ਘਟਨਾ ਰੋਕਣ ਲਈ ਪੁਲਿਸ ਪਾਰਟੀ ਦੀਆਂ ਟੁਕੜੀਆਂ ਬੂਥਾਂ  ਦੀ ਨਿਗਰਾਨੀ ਰਖ ਰਹੀਆਂ ਸਨ। ਡਿਪਟੀ ਕਮਸਿਨਰ/ ਰਿਟਰਨਿੰਗ ਅਫ਼ਸਰ ਸ੍ਰੀਮਤੀ ਕਵਿਤਾ ਸਿੰਘ ਅਤੇ  ਐਸ.ਐਸ.ਪੀ. ਮਨਦੀਪ

ਸਿੰਘ ਸਿੱਧੂ ਖੁਦ ਸਾਰੇ ਹਾਲਾਤ ਨੂੰ ਖੂਦ ਚੈ¤ਕ ਕਰ ਰਹੇ ਸਨ। ਐ¤ਸ.ਐ¤ਸ.ਪੀ. ਸੰਗਰੂਰ ਨੇ ਦੱਸਿਆ ਕਿ ਵੋਟਰਾਂ ਨੇ ਬੇਝਿਕ, ਬੇਖੋਫ ਹੋ ਕਿ ਵੋਟਾਂ ਪਾਈਆਂ ਕਿਉਂਕਿ ਰਿਟਰਨਿੰਗ ਅਫ਼ਸਰ ਸ੍ਰੀਮਤੀ ਕਵਿਤਾ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਅਫਸਰਾਂ ਨੇ ਇੱਕ ਜੁੱਟ ਹੋ ਕਿ ਸਾਫ ਸੁਥਰੀ ਅਤੇ ਨਿਰਪੱਖ ਚੋਣ ਕਰਵਾਉਣ ਦਾ ਵਾਅਦਾ ਕੀਤਾ ਸੀ ਜਿਸ ਵਿੱਚ ਲੋਕਾਂ ਦੇ ਸਹਿਯੋਗ ਨਾਲ ਅਸੀਂ ਸਫਲ ਹੋਏ ਹਾਂ। ਪੰਜਾਬ ਵਿੱਚ ਪਹਿਲਾ ਸਾਡਾ ਇਹ ਜ਼ਿਲ੍ਹਾ ਹੋਵੇਗਾ ਜਿਸ ਵਿੱਚ ਕੋਈ ਮਾੜੀ ਘਟਣਾ ਨਹੀਂ ਵਾਪਰੀ। ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੋਟਾਂ ਪਾਉਣ ’ਚ ਉਤਸ਼ਾਹ ਦਿਖਾਇਆ। ਬੂਥਾਂ ’ਤੇ 18 ਸਾਲ ਦੇ ਨੌਜਵਾਨ ਜੋ ਪਹਿਲੀ ਵਾਰ ਵੋਟ ਪਾਉਣ ਆਏ ਸਨ ਨੂੰ ਸਨਮਾਨ ਪੱਤਰ ਦੇ ਕਿ ਸਨਮਾਨਿਤ ਕੀਤਾ ਗਿਆ। ਸ਼ਹਿਰ ਸੰਗਰੂਰ ’ਚ ਸਨਾਟਾ ਛਾਈਆ ਰਿਹਾ, ਬਾਜ਼ਾਰ 100%  ਬੰਦ ਰਹੇ। ਸੰਗਰੂਰ ਵਿੱਚ ਤਕਰੀਬਨ 74% ਵੋਟ ਭੁਗਤੀ।

WRITTEN BY