Skip to content
Independent perspectives. Global stories.
BREAKING

…‘ਕਮਲ’ ਨੇ ਫਸਾਇਆ ਮੋਦੀ, ਕਾਰਵਾਈ ਦਾ ਹੁਕਮ

Share this story

image ਅਹਿਮਦਾਬਾਦ, 30 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਚੋਣ ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਪਣਾ ਵੋਟ ਪਾਉਣ ਤੋਂ ਬਾਅਦ ਪਾਰਟੀ ਦਾ ਚੋਣ ਨਿਸ਼ਾਨ ‘ਕਮਲ’ ਦਿਖਾਉਣ ਦੇ ਮਾਮਲੇ ਵਿੱਚ ਐ¤ਫ਼.ਆਈ.ਆਰ. ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਨਾਲ ਹੀ ਡੀ.ਜੀ.ਪੀ. ਅਤੇ ਮੁੱਖ ਸਕੱਤਰ ਨੂੰ ਇਸ ਸਬੰਧ ਵਿੱਚ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇਦਾਰ ਸ਼੍ਰੀ ਮੋਦੀ ਅਹਿਮਦਾਬਾਦ ਵਿਖੇ ਵੋਟ ਪਾਉਣ ਦੇ ਬਾਅਦ ਕਾਫ਼ੀ ਉਤਸ਼ਾਹਿਤ ਦਿਖਾਈ ਦਿੱਤੇ। ਵੋਟ ਪਾਉਣ ਤੋਂ ਬਾਅਦ ਸ਼੍ਰੀ ਮੋਦੀ ਮੀਡੀਆ ਨਾਲ ਗੱਲਬਾਤ ਕਰਨ ਦੇ ਲਈ ਨਿਰਧਾਰਤ ਸਥਾਨ ’ਤੇ ਗਏ ਜਿੱਥੇ

ਪਹਿਲਾਂ ਉਨ੍ਹਾਂ ਨੇ ਮੋਬਾਇਲ ਨਾਲ ਖੁਦ ਆਪਣੀ ਫੋਟੋ ਖਿੱਚੀ, ਇਸ ਦੇ ਬਾਅਦ ਬੜੀ ਨਿਮਰਤਾ ਨਾਲ ਪ੍ਰੈ¤ਸ ਕਰਮੀਆਂ ਨੂੰ ਸੰਬੋਧਨ ਕੀਤਾ।
ਸ਼੍ਰੀ ਮੋਦੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਗੁਜਰਾਤ ਦੀ ਜਨਤਾ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਕਿ ਪੂਰੇ ਦੇਸ਼ ਵਿੱਚ ਚੱਲ ਰਹੀ ਪ੍ਰਚਾਰ ਮੁਹਿੰਮ ਕਾਰਨ ਮੈਂ 100 ਦਿਨਾਂ ਵਿੱਚ ਗੁਜਰਾਤ ਦੀ ਜਨਤਾ ਨੂੰ ਸਿਰਫ਼ 18 ਘੰਟੇ ਹੀ ਦੇ ਸਕਿਆਂ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਮੈਂ ਮਤਦਾਨ ਨੂੰ ਆਪਣੇ ਸਾਹਮਣੇ ਹੁੰਦਿਆਂ ਦੇਖਿਆ ਹੈ। ਮੈਂ ਲੋਕਾਂ ਦੇ ਭਾਰੀ ਇਕੱਠ ਨੂੰ ਵੋਟਾਂ ਪਾਉਂਦਿਆਂ ਦੇਖਿਆ ਹੈ ਜਿਹੜੇ ਦੇਸ਼ ਵਿੱਚ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਵਿਕਾਸ ਲਈ ਹੀ ਹੋਣੀਆਂ ਚਾਹੀਦੀਆਂ ਹਨ। ਸ੍ਰੀ ਮੋਦੀ ਨੇ ਭ੍ਰਿਸ਼ਟਾਚਾਰ ਅਤੇ ਗਰੀਬੀ ਦੇ ਮੁੱਦਿਆਂ ਉ¤ਪਰ ਕਾਂਗਰਸ ਸਰਕਾਰ ਨੂੰ ਜੰਮ ਕੇ ਕੋਸਿਆ। ਉਨ੍ਹਾਂ ਕਿਹਾ ਕਿ ਹੁਣ ਮਾਂ-ਪੁੱਤਰ ਦੀ ਸਰਕਾਰ ਚਲੇ ਗਈ ਹੈ। ਨਾਲ ਹੀ ਵੋਟਰਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਜਦੋਂ ਵੀ ਆਪਣਾ ਵੋਟ ਦਿਓ ਤਾਂ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਦਿਓ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਵਿੱਚ ਗਰੀਬੀ, ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਦਾ ਹੱਲ ਲੱਭਦਾਂ ਹਾਂ, ਜਦ ਕਿ ਵਿਰੋਧੀ ਮੋਦੀ ਨੂੰ ਰੋਕਣ ਦਾ ਹੱਲ ਲੱਭਦੇ ਹਨ।
ਕਾਂਗਰਸ ਦੇ ਆਗੂਆਂ ਉ¤ਪਰ ਸਿੱਧਾ ਹਮਲਾ ਬੋਲਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਵਰਗੇ ਵੱਡੇ ਨੇਤਾ ਚੋਣ ਮੈਦਾਨ ਛੱਡ ਕੇ ਚਲੇ ਗਏ ਹਨ। ਦੂਜੇ ਪਾਸੇ ਕਮਲ ਦੇ ਫੁੱਲ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਨ ਦੇ ਦੋਸ਼ ਵਿੱਚ ਕਾਂਗਰਸ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਮੋਦੀ ਚੋਣ ਵਾਲੇ ਦਿਨ ਪਾਰਟੀ ਦਾ ਚੋਣ ਨਿਸ਼ਾਨ ਲੈ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਾਂ, ਜਿਹੜਾ ਸ਼ਰੇਆਮ ਚੋਣ ਜ਼ਾਬਤੇ ਦੀ ਉਲੰਘਣਾ ਹੈ।

WRITTEN BY