Skip to content
Independent perspectives. Global stories.
BREAKING

9 ਰਾਜਾਂ ਦੀਆਂ 89 ਸੀਟਾਂ ਉੱਪਰ ਕਿਤੇ ਭਾਰੀ, ਕਿਤੇ ਔਸਤ ਮਤਦਾਨ

Share this story

image ਨਵੀਂ ਦਿੱਲੀ, 30 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-7 ਰਾਜਾਂ ਅਤੇ 2 ਕੇਂਦਰ ਸ਼ਾਸਤ ਰਾਜਾਂ ਵਿੱਚ ਅੱਜ 7ਵੇਂ ਪੜਾਅ ਦੀਆਂ ਵੋਟਾਂ ਦੌਰਾਨ ਕਿਤੇ ਭਾਰੀ ਅਤੇ ਕਿਤੇ ਔਸਤ ਮਤਦਾਨ ਦੀਆਂ ਰਿਪੋਰਟਾਂ ਹਨ। ਵੋਟਾਂ ਦਾ ਕੰਮ ਲਗਭਗ ਸਾਰੀਆਂ ਥਾਵਾਂ ਉ¤ਪਰ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਆਖਰੀ ਰਿਪੋਰਟਾਂ ਪਹੁੰਚਣ ਤੱਕ ਯੂ.ਪੀ. ਵਿੱਚ 58 ਅਤੇ ਬਿਹਾਰ ਵਿੱਚ 60 ਫੀਸਦੀ ਵੋਟਾਂ ਪਈਆਂ। ਇਸੇ ਤਰ੍ਹਾਂ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 60 ਫੀਸਦੀ ਵੋਟਾਂ ਪੈਣ ਦੀ ਖਬਰ ਹੈ। ਗੁਜਰਾਤ ਵਿੱਚ 55 ਤੋਂ 60 ਫੀਸਦੀ ਦੇ ਦਰਮਿਆਨ ਵੋਟਾਂ ਪਈਆਂ। ਬਿਹਾਰ ਵਿੱਚ ਲੋਕ ਸਭਾ ਦੀਆਂ 7 ਸੀਟਾਂ ਉ¤ਪਰ 60 ਫੀਸਦੀ ਵੋਟਾਂ ਪਈਆਂ।

ਮਤਦਾਨ ਕੇਂਦਰਾਂ ਉ¤ਪਰ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਅਹਿਮਦਾਬਾਦ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਨੇ ਮੋਦੀ ਲਈ ਵੋਟ ਪਾਇਆ। ਉਥੇ ਅਮਿਤ ਸ਼ਾਹ ਨੇ ਵੀ ਨਰਿੰਦਰ ਮੋਦੀ ਆਪਣੀ ਵੋਟ ਪਾਈ। ਰਾਜਨਾਥ ਸਿੰਘ ਨੇ ਲਖਨਊ ਵਿੱਚ ਪੀ.ਡਬਲਯੂ.ਡੀ. ਦੇ ਪੋਲਿੰਗ ਬੂਥ ਉ¤ਪਰ ਲਾਇਨ ਵਿੱਚ ਲੱਗ ਕੇ ਆਪਣੇ ਆਪ ਨੂੰ ਵੋਟ ਪਾਈ। ਮਾਇਆਵਤੀ ਨੇ ਲਖਨਊ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ। ਮੋਦੀ ਦੀ ਪਤਨੀ ਜਸ਼ੋਦਾ ਬੇਨ ਨੇ ਵੀ 12.39 ’ਤੇ ਵਿਸ਼ੇਸ਼ ਤੌਰ ’ਤੇ ਕਢਵਾਏ ਗਏ ਸ਼ੁਭ ਸਮੇਂ ’ਤੇ ਆਪਣਾ ਵੋਟ ਪਾਇਆ।
ਜ਼ਿਕਰਯੋਗ ਹੈ ਕਿ ਅੱਜ ਕੁਲ 89 ਸੀਟਾਂ ਉ¤ਪਰ ਚੋਣਾਂ ਦੌਰਾਨ ਤਕਰੀਬਨ 14 ਕਰੋੜ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਇਸਤੇਮਾਲ ਕੀਤਾ। ਵੋਟਰਾਂ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਭਾਜਪਾ ਪ੍ਰਧਾਨ ਰਾਜਨਾਥ ਸਿੰਘ, ਲਾਲ ਕ੍ਰਿਸ਼ਨ ਅਡਵਾਨੀ, ਕੇਂਦਰੀ ਮੰਤਰੀ ਫਾਰੂਖ ਅਬਦੁੱਲਾ ਅਤੇ ਮੁਰਲੀ ਮਨੋਹਰ ਜੋਸ਼ੀ ਸਮੇਤ 1295 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਦਿੱਤਾ। ਅੱਜ ਉ¤ਤਰ ਪ੍ਰਦੇਸ਼ ਦੀਆਂ 14, ਬਿਹਾਰ ਦੀਆਂ 7, ਪੰਛਮੀ ਬੰਗਾਸ ਦੀਆਂ 9, ਗੁਜਰਾਤ ਦੀਆਂ 26, ਪੰਜਾਬ ਦੀਆਂ 13, ਜੰਮੂ-ਕਸ਼ਮੀਰ ਦੀ 1, ਆਂਧਰਾ ਪ੍ਰਦੇਸ਼ ਦੀਆਂ 17, ਅਤੇ ਦਮਨ ਅਤੇ ਲਕਸ਼ਦੀਪ ਦੀਆਂ 1-1 ਸੀਟਾਂ ਉ¤ਪਰ ਵੋਟਾਂ ਪਈਆਂ। ਇਸ ਪੜਾਅ ਦੇ ਨਾਲ ਹੀ ਕੁਲ 543 ਲੋਕ ਸਭਾ ਸੀਟਾਂ ’ਚੋਂ 438 ਸੀਟਾਂ ਉ¤ਪਰ ਮਤਦਾਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ।
ਆਂਧਰਾ ਪ੍ਰਦੇਸ਼ ਤੋਂ ਅਲੱਗ ਹੋ ਕੇ ਬਣੇ ਨਵੇਂ ਰਾਜ ਤੇਲੰਗਾਨਾ ਦੀ ਪਹਿਲੀ ਵਿਧਾਨ ਸਭਾ ਚੋਣ (119 ਸੀਟਾਂ) ਲਈ ਚੋਣਾਂ ਵੀ ਇਸੇ ਪੜਾਅ ਵਿੱਚ ਕਰਵਾਈਆਂ ਗਈਆਂ। ਤੇਲੰਗਾਨਾ ਦੇ ਗਠਨ ਦੇ ਲਈ ਲੰਬੀ ਲੜਾਈ ਲੜਨ ਵਾਲੀ ਤੇਲੰਗਾਨਾ ਰਾਸ਼ਟਰ ਸਮਿਤੀ ਅਤੇ ਕਾਂਗਰਸ ਦੇ ਵਿਚਾਲੇ ਕਾਂਟੇ ਦੀ ਟੱਕਰ ਹੋਣ ਦੀ ਉਮੀਦ ਹੈ।

WRITTEN BY