‘ਪੰਜਾਬ ਟਾਇਮਜ਼’ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਵਾਲੇ ਰਿਟਾਇਰਡ ਆਰਮੀ ਅਫਸਰ ਪੀ ਐੱਸ ਭੱਟੀ ਦੀ ਵਿਸ਼ੇਸ਼ ਕਵਰੇਜ

ਰੂਪਨਗਰ, 6 ਜੂਨ (ਲਾਡੀ ਖਾਬੜਾ)- ਰੂਪਨਗਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਰੂਪਨਗਰ ਦੇ ਆਈ.ਆਈ.ਟੀ ਵਿੱਚ ਮਨਾਇਆ ਗਿਆ । ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਪ੍ਰੇਮੀ ਅਤੇ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਵੱਖ ਵੱਖ ਤਰਾਂ ਦੇ ਉਪਰਾਲੇ ਕਰਨ ਵਾਲੇ ਵਾਤਾਵਰਨ ਪ੍ਰੇਮੀਆਂ ਨੂੰ ਸਨਮਾਨਿਤ ਕੀਤਾ ਗਿਆ । ਜਿਸ ਵਿੱਚ ਪੀ .ਐੱਸ. ਭੱਟੀ ਰਿਟਾਇਰਡ ਆਰਮੀ ਆਫਿਸਰ ਨੂੰ ਵੀ ਵਾਰਤਾ ਮੰਡੀ ਸਾਂਭ ਸੰਭਾਲ ਲਈ ਹੁਣ ਤੱਕ ਕੀਤੇ ਗਏ ਉਪਰਾਲਿਆਂ ਲਈ ਸਨਮਾਨਿਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਪੀ ਐੱਸ ਭੱਟੀ ਰਿਟਾਇਰਡ ਆਰਮੀ ਅਫਸਰ ਹਨ ਅਤੇ ਉਹ ਆਪਣੀ ਅਤੇ ਆਪਣੀ ਪਤਨੀ ਦੀ ਪੈਨਸ਼ਨ ਵਾਤਾਵਰਨ ਦੀ ਸਾਂਭ ਸੰਭਾਲ ਲਈ ਅਤੇ ਰੁੱਖ ਲਗਾਉਣ ਵਿੱਚ ਖਰਚ ਕਰਦੇ ਹਨ ਅਤੇ ਇਹ ਸੇਵਾ ਉਹ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ।ਪੀ.ਐੱਸ ਭੱਟੀ ਨੇ ਪੰਜਾਬ ਟਾਈਮਜ਼ ਦੇ ਪ੍ਰਤੀਨਿਧੀ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਇਹ ਸੇਵਾ ਪਿਛਲੇ 50 ਸਾਲਾਂ ਤੋਂ ਕਰਦੇ ਆ ਰਹੇ ਹਨ ਅਤੇ ਹੁਣ ਤੱਕ 1 ਕਰੋੜ 27 ਲੱਖ ਰੁੱਖ ਆਪਣੇ ਹੱਥੀਂ ਲਗਾ ਚੁੱਕੇ ਹਨ ।ਜਦੋਂ ਉਨ੍ਹਾਂ ਦੇ ਇਸ ਕੰਮ ਨੂੰ ਭਾਰਤ ਸਰਕਾਰ ਦੇ ਡਾਕਟਰ ਬਦਾਨੀ ਨੇ ਦੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਇਸ ਕੰਮ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਟੀਮ ਆਫ ਇੰਡੀਆ ਮੈਨ ਅਨਾਉਸ ਕੀਤਾ ਤੇ ਹੁਣ ਤੱਕ ਜਿੰਨਾ ਵੀ ਕੰਮ ਉਨ੍ਹਾਂ ਨੂੰ ਡਾਕਟਰ ਬਦਾਨੀ ਨੇ ਟੀਚਾ ਦਿੱਤਾ ਉਹ ਉਨ੍ਹਾਂ ਨੇ ਪੂਰਾ ਕੀਤਾ ।ਉਸ ਤੋਂ ਬਾਅਦ ਪੰਜਾਬ ਵਿੱਚ ਕਾਹਨ ਸਿੰਘ ਪੰਨੂੰ ਦੀ ਗਾਈਡੈਂਸ ਅਨੁਸਾਰ 37 ਲੱਖ ਰੁੱਖਾਂ ਦੀ ਪਲਾਂਟੇਸ਼ਨ ਪੰਜਾਬ ਵਿੱਚ ਕਈ ਥਾਵਾਂ ਤੇ ਖਾਸ ਕਰਕੇ ਫੌਜੀ ਛਾਉਣੀਆਂ ਵਿੱਚ ਰੁੱਖ ਲਾ ਚੁੱਕੇ ਹਨ।

Send this to a friend