ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਤਹਿਤ ਭਲਕੇ ਬੁੱਧਵਾਰ ਨੂੰ 7 ਸੂਬਿਆਂ ਦੀਆਂ 89 ਸੀਟਾਂ ’ਤੇ ਮਤਦਾਨ ਹੋਵੇਗਾ। ਇਸ ਪੜਾਅ ਅਧੀਨ ਪੰਜਾਬ ਦੀਆਂ 13 ਸੀਟਾਂ ਤੋਂ ਇਲਾਵਾ ਗੁਜਰਾਤ ਦੀਆਂ 26 ਤੇ ਉਤਰ ਪ੍ਰਦੇਸ਼ ਦੀਆਂ 14 ਸੀਟਾਂ, ਬਿਹਾਰ ਦੀਆਂ 7, ਪੱਛਮੀ ਬੰਗਾਲ ਦੀਆਂ 9, ਆਂਧਰਾ ਪ੍ਰਦੇਸ਼ ਦੀਆਂ 17, ਜੰਮੂ ਤੇ ਕਸ਼ਮੀਰ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਦੀ ਇਕ-ਇਕ ਸੀਟ ’ਤੇ ਮਤਦਾਨ ਹੋਵੇਗਾ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ।ਇਸ ਪੜਾਅ ਅਧੀਨ 13.90 ਕਰੋੜ ਵੋਟਰ 1200 ਤੋਂ ਜ਼ਿਆਦਾ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ। ਚੋਣਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਲੋਕ ਸਭਾ ਚੋਣਾਂ ਦੇ ਪਹਿਲੇ ਪੜਾਵਾਂ ਅਧੀਨ ਭਾਰੀ ਮਤਦਾਨ ਹੋਇਆ ਸੀ ਅਤੇ ਹੁਣ ਫਿਰ ਤੋਂ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।



