ਜਲੰਧਰ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਨਾਮਵਰ ਅੰਗੇਰਜ਼ੀ ਦੇ ਅਖ਼ਬਾਰ ‘ਦਾ ਟ੍ਰਿਬਿਊਨ’ ਦੇ ਸਟਾਫ਼ਰ ਸ੍ਰੀ ਦਵਿੰਦਰਪਾਲ ਉ¤ਪਰ ਬੀਤੀ ਦੇਰ ਰਾਤ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ਉ¤ਪਰ ਹੋਏ ਹਮਲੇ ਦੀ ਚੰਡੀਗੜ੍ਹ ਪ੍ਰੈ¤ਸ ਕਲੱਬ, ਬਠਿੰਡਾ ਪ੍ਰੈ¤ਸ ਕਲੱਬ, ਜਲੰਧਰ ਪ੍ਰੈ¤ਸ ਕਲੱਬ ਅਤੇ ਪੱਤਰਕਾਰਤਾ ਨਾਲ ਜੁੜੀਆਂ ਕਈ ਹੋਰ ਜਥੇਬੰਦੀਆਂ ਨੇ ਘੋਰ ਨਿੰਦਾ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ. ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਹਮਲੇ ਨੂੰ ਘਿਨੌਣੀ ਕਾਰਵਾਈ ਕਰਾਰ ਦਿੱਤਾ ਹੈ। ਚੰਡੀਗੜ੍ਹ ਪ੍ਰੈ¤ਸ ਕਲੱਬ ਦੇ ਪ੍ਰਧਾਨ ਨਾਨਕੀ ਹੰਸ ਨੇ ਇਸ ਮਾਮਲੇ ਦੀ ਉ¤ਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਸਾਰੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਉਹ ਨਿਰਭੈਅ ਹੋ ਕੇ ਆਪਣਾ ਕੰਮ ਕਰ ਸਕਣ।
ਜ਼ਿਕਰਯੋਗ ਹੈ ਕਿ ਪੱਤਰਕਾਰ ਸ੍ਰੀ ਦਵਿੰਦਰ ਪਾਲ ਬਾਦਲ ਪਰਿਵਾਰ ਨਾਲ ਸਬੰਧਤ ਕੁਝ ਮਾਮਲਿਆਂ ਬਾਰੇ ਇੱਕ ਲੇਖ ਲੜੀ ਆਪਣੇ ਅਖ਼ਬਾਰ ਵਿੱਚ ਲਗਾਤਾਰ ਲਾ ਰਹੇ ਸਨ ਇਸ ਲਈ ਸਮਝਿਆ ਜਾਂਦਾ ਹੈ ਕਿ ਇਹ ਹਮਲਾ ਇੱਕ ਗਿਣੀ ਮਿੱਥੀ ਸਾਜ਼ਿਸ਼ ਹੈ। ਪ੍ਰਾਪਤ ਵੇਰਵੇ ਅਨੁਸਾਰ ਸ੍ਰੀ ਦਵਿੰਦਰਪਾਲ ਸੋਮਵਾਰ ਦੇਰ ਰਾਤ ਆਪਣੇ ਘਰ ਵਿੱਚ ਸੌਣ ਦੀ ਤਿਆਰੀ ਕਰ ਰਹੇ ਸਨ ਕਿ ਉਨ੍ਹਾਂ ਨੂੰ ਘਰ ਦੇ ਸ਼ੀਸ਼ੇ ਟੁੱਟਣ ਦੀਆਂ ਅਚਾਨਕ ਅਵਾਜ਼ਾਂ ਸੁਣੀਆਂ। ਉਨ੍ਹਾਂ ਦੇਖਿਆ ਕਿ ਫਰਸ਼ ਉ¤ਪਰ ਡਿੱਗੇ ਸ਼ੀਸ਼ੇ ਦੇ ਟੁਕੜਿਆਂ ਦੇ ਨਾਲ ਇੱਕ ਅੱਗ ਲੱਗਾ ਕੱਪੜਾ ਵੀ ਪਿਆ ਸੀ, ਜਿਹੜਾ ਜ਼ਾਹਰਾ ਤੌਰ ’ਤੇ ਸ਼ੀਸ਼ੇ ਦੀ ਬੋਤਲ ਨਾਲ ਲਪੇਟਿਆ ਹੋਇਆ ਸੀ। ਇਸ ਨਾਲ ਉਨ੍ਹਾਂ ਦੇ ਕਮਰੇ ਵਿੱਚ ਅੱਗ ਲੱਗ ਗਈ। ਦਵਿੰਦਰਪਾਲ ਨੇ ਅੱਗ ਬੁਝਾਉਣ ਦੇ ਲਈ ਪਾਣੀ ਦੀ ਵਰਤੋਂ ਕੀਤੀ ਅਤੇ ਤੁਰੰਤ ਕੰਟਰੋਲ ਰੂਮ ਨੂੰ ਫੋਨ ਕੀਤਾ, ਜਿਸ ਬਾਅਦ ਪੀ.ਸੀ.ਆਰ. ਦੀ ਇੱਕ ਟੀਮ ਉਨ੍ਹਾਂ ਕੋਲ ਪੁੱਜੀ। ਉਨ੍ਹਾਂ ਦੇ ਘਰ ਅੱਗੇ 2 ਹੋਮਗਾਰਡ ਦੇ ਜਵਾਨ ਲਾਏ ਗਏ ਸਨ। ਦਵਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਵਾਰ-ਵਾਰ ਸੈਕਟਰ 26 ਪੁਲਿਸ ਥਾਣੇ ਦੇ ਐ¤ਸ.ਐ¤ਚ.ਓ. ਅਨੋਖ ਸਿੰਘ ਨੂੰ ਫੋਨ ਕੀਤੇ ਪਰ ਉਨ੍ਹਾਂ ਫੋਨਾਂ ਦਾ ਕੋਈ ਫਾਇਦਾ ਨਹੀਂ ਹੋਇਆ।
ਚੰਡੀਗੜ੍ਹ ਪੁਲਿਸ ਨੇ ਇਸ ਸਬੰਧ ਵਿੱਚ ਉਦੋਂ ਹੀ ਆਪਣੀ ਕਾਰਵਾਈ ਸ਼ੁਰੂ ਕੀਤੀ ਜਦੋਂ ਟ੍ਰਿਬਿਊਨ ਅਖ਼ਬਾਰ ਦੀ ਟੀਮ ਪੁਲਿਸ ਥਾਣੇ ਪੁੱਜੀ ਅਤੇ ਕਾਰਵਾਈ ’ਚ ਦੇਰੀ ਸਬੰਧੀ ਪੁੱਛਗਿੱਛ ਕਰਨ ਲੱਗੀ। ਇਸ ਦੌਰਾਨ ਏ.ਐ¤ਸ.ਆਈ. ਗੋਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਕੰਟਰੋਲ ਰੂਮ ਉ¤ਪਰ ਰਾਤ 11.45 ’ਤੇ ਇਸ ਸਬੰਧੀ ਸੂਚਨਾ ਮਿਲੀ।



