ਕਿਸੇ ਕੀਮਤ ਮਹਿੰਗੀ ਜ਼ਮੀਨ ਨੂੰ ਨੱਪਣ ਨਹੀਂ ਦੇਣਗੇ : ਜਸਵਿੰਦਰ ਕੁਠਾਰੀ
ਬਠਿੰਡਾ, 3 ਜੂਨ (ਸੁਰਿੰਦਰਪਾਲ ਸਿੰਘ)- ਪੰਚਾਇਤੀ ਨਿਰਮਲਾ ਅਖਾੜਾ ਕਨਖਲ ਹਰੀਦੁਵਾਰ ਦੀ ਬੇਸ਼ਕੀਮਤੀ ਜਮੀਨ ਏਕੜ ਕਲਾਂ ਹਰਿਦੁਆਰ ਵਿਖੇ 1200 ਵਿੱਘਾ ਹੈ,ਜਿਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੈਕਟਰੀ ਬਲਵੰਤ ਸਿੰਘ ਨੂੰ ਦਿੱਤੀ ਹੋਈ ਸੀ,ਇਹਨਾਂ ਸਬਦਾਂ ਦਾ ਪ੍ਰਗਟਾਵਾ ਮਹੰਤ ਜਸਵਿੰਦਰ ਸਿੰਘ ਕੁਠਾਰੀ ਨੇ ਕੀਤਾ।ਉਨ੍ਹਾਂ
ਕਿਹਾ ਕਿ ਬਲਵੰਤ ਸਿੰਘ ਨੇ ਪਿਛਲੇ ਸਮੇਂ ਜ਼ਮੀਨ ਦੀ ਪਾਵਰ ਆਫ ਅਟਰਨੀ ਬਾਬਾ ਪ੍ਰੇਮ ਸਿੰਘ ਭੂਰੀਵਾਲੇ ਨੂੰ ਦੇ ਦਿੱਤੀ ਤੇ ਵਾਹੀ ਕਰਨ ਲਈ ਕਹਿ ਦਿੱਤਾ ਸੀ, ਪਰ ਪ੍ਰੇਮ ਸਿੰਘ ਵੱਲੋਂ ਅੱਗੇ ਜ਼ਮੀਨ ਵਾਹੁਣ ਵਾਲੇ ਲੋਕਾਂ ਤੋਂ ਪੈਸੇ ਵਸੂਲਣੇ ਸੁਰੂ ਕਰ ਦਿੱਤਾ।ਜਸਵਿੰਦਰ ਸਿੰਘ ਕੁਠਾਰੀ ਨੇ ਕਿਹਾ ਕਿ ਪ੍ਰੇਮ ਸਿੰਘ ਦੇ ਨਾਲ ਕਸ਼ਮੀਰ ਸਿੰਘ ਭੂਰੀਵਾਲੇ ਨੇ ਜ਼ਮੀਨ ਤੇ ਕਬਜ਼ਾ ਕਰਨ ਵਿੱਚ ਮੱਦਦ ਕੀਤੀ,ਉਨ੍ਹਾਂ ਕਿਹਾ ਕਿ ਜਦੋਂ ਭੂਰੀ ਵਾਲਿਆਂ ਦੀ ਇਸ ਮਾੜੀ ਨੀਤੀ ਦਾ ਪਤਾ ਬਲਵੰਤ ਸਿੰਘ ਨੂੰ ਲੱਗਿਆ ਤਾਂ ਉਨ੍ਹਾਂ ਉਸ ਜ਼ਮੀਨ ਦੀ ਪਾਵਰ ਆਫ ਅਟਰਨੀ ਤੋੜਵਾ ਦਿੱਤੀ,ਪਰ ਭੂਰੀ ਵਾਲੇ ਮਹਿੰਗੀ ਜ਼ਮੀਨ ਤੇ ਬੇਈਮਾਨ ਹੋ ਗਏ ਤੇ ਕਬਜ਼ਾ ਨਹੀਂ ਛੱਡ ਰਹੇ।ਇਸ ਬਾਰੇ ਸਾਰੇ ਸੰਤਾਂ ਮਹੰਤਾਂ ਦੀ ਅਹਿਮ ਮੀਟਿੰਗ ਡੇਰੇ ਵਿਖੇ ਕੀਤੀ ਗਈ।ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ।ਕੁਠਾਰੀ ਨੇ ਕਿਹਾ ਕਿ ਜੋ ਲੋਕ ਭੂਰੀ ਵਾਲੇ ਦਾ ਜ਼ਮੀਨ ਤੇ ਕਬਜ਼ਾ ਕਰਨ ਵਿੱਚ ਮੱਦਦ ਕਰ ਰਹੇ ਹਨ,ਉਹਨਾਂ ਨੂੰ ਅਖਾੜੇ ਵੱਲੋਂ ਬੇਦਖਲ ਕੀਤਾ ਜਾ ਚੁੱਕਾ ਹੈ,ਉਹਨਾਂ ਕਿਹਾ ਕਿ ?ੇਕੜ ਕਲਾਂ ਦੀ ਸਾਰੀ ਜ਼ਮੀਨ ‘ਤੇ ਹੱਕ ਪੰਚਾਇਤੀ ਨਿਰਮਲਾ ਅਖਾੜਾ ਕਨਖਲ ਦਾ ਹੱਕ ਹੈ।ਉਨ੍ਹਾਂ ਕਿਹਾ ਕਿ ਭੂਰੀ ਵਾਲੇ ਪਹਿਲਾਂ ਗੁਰੂ ਘਰਾਂ ਦੀ ਸੇਵਾ ਦੇ ਨਾਮ ਤੇ ਸਿੱਖ ਕੌਮ ਦਾ ਪੈਸਾ ਖਾ ਗ?ੇ ਤੇ ਹੁਣ ਡੇਰਿਆਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ੇ ਕਰ ਰਹੇ ਹਨ ਤੇ ਉਨ੍ਹਾਂ ਕਿਹਾ ਕਿ ਜਿਸਨੂੰ ਅਖਾੜਾ ਬਰਦਾਸ਼ਤ ਨਹੀਂ ਕਰੇਗਾ ਤੇ ਸੰਤਾਂ ਮਹੰਤਾਂ ਨਾਲ ਸਲਾਹ ਮਸ਼ਵਰਾ ਕਰਕੇ ਅਗਲਾ ਪ੍ਰੋਗਰਾਮ ਮਿਥਿਆ ਜਾਵੇਗਾ।ਇਥੇ ਇਹ ਵੀ ਜਿਕਰਯੋਗ ਹੈ ਕਿ ਭੂਰੀ ਵਾਲਿਆਂ ਦੇ ਸਮੱਥਰਕ ਤੇ ਪੰਚਾਇਤੀ ਅਖਾੜੇ ਦੇ ਸੰਤ ਮਹੰਤਾਂ ਵੱਲੋਂ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ।



