Skip to content
Independent perspectives. Global stories.
BREAKING

ਟਰਾਲੀ ਦੀ ਸਾਈਡ ਲੱਗਣ ਨਾਲ ਵੀਲਾ ਤੇਜਾ ਦਾ ਨੌਜਵਾਨ ਰਾਜਾ ਸਿੰਘ ਗੰਭੀਰ ਜ਼ਖ਼ਮੀ

Share this story

ਫਤਹਿਗੜ੍ਹ ਚੂੜੀਆਂ, 3 ਜੂਨ (ਪੰਕਜ ਪਾਂਧੀ)- ਬੀਤੇ ਦਿਨੀਂ ਵੀਲਾ ਤੇਜਾ ਦਾ ਰਹਿਣ ਵਾਲਾ ਵਸਨੀਕ ਰਾਜਾ ਸਿੰਘ ਨਿੱਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕੰਮ ਤੋਂ ਪਿੰਡ ਵੀਲਾ ਤੇਜਾ ਨੂੰ ਵਾਪਸ ਪਰਤ ਰਿਹਾ ਸੀ ਜਦੋਂ ਉਹ ਪਿੰਡ ਝੰਜੀਆਂ ਦੇ ਲੁੱਕ ਪਲਾਂਟ ਕੋਲੋਂ ਪਹੁੰਚਿਆ ਤਾਂ ਵੀਲਾ ਤੇਜਾ ਤੋਂ ਲੱਕੜ ਨਾਲ ਲੱਦੀ ਟਰਾਲੀ ਬਹੁਤ ਤੇਜ਼ ਰਫ਼ਤਾਰ ਨਾਲ ਫਤਹਿਗੜ੍ਹ ਚੂੜੀਆਂ ਵੱਲ ਨੂੰ ਆ ਰਹੀ ਸੀ ਟਰਾਲੀ ਵਾਲੇ ਨੇ ਬਿਨਾਂ ਕੁਝ ਦੇਖਿਆਂ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਕੇ ਸੁੱਟ ਦਿੱਤਾ ਜਿਸ ਨਾਲ ਰਾਜਾ ਸਿੰਘ ਗੰਭੀਰ ਜ਼ਖਮੀ ਹੋਇਆ ਅਤੇ ਉਸ ਦਾ ਮੋਟਰਸਾਈਕਲ ਸਾਰਾ ਟੁੱਟ ਗਿਆ ਰਾਜਾ ਸਿੰਘ ਦਾ ਇਲਾਜ ਨੀਲ ਕੰਠ ਹਸਪਤਾਲ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ ਹੈ।ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਰਾਜਾ ਸਿੰਘ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਇਸ ਐਕਸੀਡੈਂਟ ਦੀ ਪੁਲੀਸ ਕੰਪਲੇਂਟ ਥਾਣਾ ਫਤਹਿਗੜ ਚੂੜੀਆਂ ਕਰ ਦਿੱੱਤੀ ਗਈ ਹੈ ਜਗੀਰ ਸਿੰਘ ਨੇ ਥਾਣਾ ਮੁੱਖੀ ਸਰਦਾਰ ਹਰਜੀਤ ਸਿੰਘ,ਡੀਐੱਸਪੀ ਬਲਬੀਰ ਸੰਧੂ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸਾਡੇ ਨਾਲ ਇਨਸਾਫ ਕੀਤਾ ਜਾਵੇ।

WRITTEN BY