ਬੀਬੀ ਵੀਰੋ ਜੀ ਦੇ ਸ਼ੁਭ ਅਨੰਦ ਕਾਰਜ ਪੁਰਬ ਸਬੰਧੀ ਸਾਲਾਨਾ ਦੋ ਰੋਜ਼ਾ ਜੋੜ ਮੇਲਾ 9 ਅਤੇ10 ਨੂੰ : ਰਸੀਵਰ ਬਲਵਿੰਦਰ ਸਿੰਘ ਸਵਰਗਾਪੁਰੀ

ਝਬਾਲ, 2 ਜੂਨ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਸ਼ੁਭ ਅਨੰਦ ਕਾਰਜ ਪੁਰਬ ਸਬੰਧੀ ਗੁਰਦੁਆਰਾ ਬੀਬੀ ਵੀਰੋ ਜੀ ਝਬਾਲ (ਮਾਣਕ ਚੋਂਕ ਝਬਾਲ) ਵਿਖੇ ਸਾਲਾਨਾ ਦੋ ਰੋਜ਼ਾ ਜੋੜ ਮੇਲਾ 9 ਅਤੇ 10 ਜੂਨ (ਮੁਤਾਬਕ 26,27ਜੇਠ)ਦਿਨ ਐਤਵਾਰ ਅਤੇ ਸੋਮਵਾਰ ਨੂੰ ਸਮੂਹ ਇਲਾਕੇ ਭਰ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਸਦਕਾ ਬੜੀ ਧੂਮ ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਰਸੀਵਰ ਜਥੇਦਾਰ ਬਲਵਿੰਦਰ ਸਿੰਘ ਸਵਰਗਾਪੁਰੀ ਨੇ ਦੱਸਿਆ ਕਿ ਸਿੱਖ ਇਤਿਹਾਸ ਵਿਚ ਪਿੰਡ ਝਬਾਲ ਦਾ ਬਹੁਤ ਅਹਿਮ ਅਸਥਾਨ ਹੈ।ਇਸ ਇਲਾਕੇ ਦੇ ਵੱਡੇ ਭਾਗ ਹਨ ਜੋ ਆਪਣੇ ਪੁਰਖਾ ਦੀਆਂ ਯਾਦਾਂ ਨੂੰ ਆਏ ਸਾਲ ਮਨਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭੈਣ ਬੀਬੀ ਵੀਰੋ ਜੀ ਦਾ ਸ਼ੁਭ ਅਨੰਦ ਕਾਰਜ ਭਾਈ ਸਾਧੂ ਰਾਮ ਜੀ ਨਾਲ ਇਸ ਪਵਿੱਤਰ ਅਸਥਾਨ ਤੇ ਹੋਇਆਂ ਸੀ। ਤੇ ਇਸੇ ਅਸਥਾਨ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵਰ ਬਖਸ਼ਿਸ਼ ਕੀਤੇ ਸਨ ਕਿ ਜਿੰਨਾ ਲੜਕੇ ਲੜਕੀਆਂ ਦੇ ਵਿਆਹ ਵਿੱਚ ਕੋਈ ਵਿਗਨ ਪੈ ਜਾਂਦਾ ਹੈ ਉਹ ਸ਼ਰਧਾ ਭਾਵਨਾ ਨਾਲ ਇਸ ਅਸਥਾਨ ਤੇ ਆ ਕੇ ਅਰਦਾਸ ਕਰਵਾਉਣਗੇ ਤਾਂ ਸਤਿਗੁਰੂ ਜੀ ਉਹਨਾਂ ਦੇ ਰੁਕੇ ਹੋਏ ਕਾਰਜ ਰਾਸ ਕਰਨਗੇ।ਹੁਣ ਇਸ ਅਸਥਾਨ ਤੇ ਲੜਕੇ ਲੜਕੀਆਂ ਦੀਆਂ ਸੰਯੋਗ ਦੀਆਂ ਅਰਦਾਸਾਂ ਵੀ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ 7ਜੂਨ ਨੂੰ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ। ਅਤੇ 8ਜੂਨ ਨੂੰ ਨਗਰ ਕੀਰਤਨ ਸਜਾਏ ਜਾਣ ?ੁਪਰੰਤ 9ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ?ੁਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਦੇ ਸਿਰਮੌਰ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਗੁਰੂਜੱਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਜਦੋਂ ਕਿ ਜਿਥੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਾਬਾ ਨਿਰਮਲ ਸਿੰਘ ਨੋਸਿਹਰਾ ਢਾਲਾ ਤੇ ਹੋਰ ਸਨਮਾਨ ਯੋਗ ਸਖ਼ਸ਼ੀਅਤਾਂ ਵਿਸ਼ੇਸ਼ ਤੌਰ ਤੇ ਪੁੱਜ ਰਹੀਆ ਹਨ ?ੁਥੇ ਹੀ 10ਜੂਨ ਨੂੰ ਲਾਵਾਂ ਦੇ ਪਾਠ ਹੋਣਗੇ ਅਤੇ ਸ਼ਾਮ ਨੂੰ ਕਬੱਡੀ ਦੇ ਪ੍ਰਦਰਸ਼ਨੀ ਮੈਚ ਵੀ ਕਰਵਾਏ ਜਾਣਗੇ।ਇਸ ਮੌਕੇ ਮੈਨੇਜਰ ਹਰਦੇਵ ਸਿੰਘ, ਹੈਂਡ ਗ੍ਰੰਥੀ ਭਾਈ ਲਖਵਿੰਦਰ ਸਿੰਘ,ਭਾਈ ਬਲਵਿੰਦਰ ਸਿੰਘ ਝਬਾਲ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਪਾਲ ਸਿੰਘ,ਭਾਈ ਲਖਵਿੰਦਰ ਸਿੰਘ ਸਵਰਗਾਪੁਰੀ,ਭਾਈ ਸ਼ਮਸ਼ੇਰ ਸਿੰਘ ਸੁੱਗਾ ਆਦਿ ਵੀ ਹਾਜ਼ਰ ਸਨ।

Send this to a friend