Skip to content
Independent perspectives. Global stories.
BREAKING

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸਬੰਧੀ ਸਰਧਾਲੂਆਂ ਵਲੋਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ

Share this story

ਘੁਮਾਣ/ਸ੍ਰੀ ਹਰਗੋਬਿੰਦਪੁਰ 18 ਜੁਲਾਈ(ਪ੍ਰਿੰਸਪਾਲ ਚੀਮਾਂ, ਚਰਨਜੀਤ ਚੀਮਾਂ)- ਗੁਰਦੁਵਾਰਾ ਦਮਦਮਾ ਸਹਿਬ ਵਿਚ ਇਲਾਕਾ ਨਿਵਾਸੀਆਂ ਨੇ ਤਹਿਸੀਲਦਾਰ, ਡੀ.ਐਸ.ਪੀ ਗਿੱਲ,ਤੇ ਐਸ.ਐਚ. ਓ ਕਮਲਮੀਤ ਸਿੰਘ ਨੂੰ ਮੰਗ ਪੱਤਰ ਸੋਪਦੇ ਹੋਏ ਕਿਹਾ ਕਿ ਕਾਰ ਸੇਵਾ ਮੁੜ ਬਹਾਲ ਕੀਤੀ ਜਾਵੇ ਤੇ ਗੁਰਦੁਵਾਰੇ ਵਿਚ ਤੈਨਾਤ ਮੈਨੇਜਰ ਸੁਖਜਿੰਦਰ ਸਿੰਘ ਭਾਮ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ।
sahib
ਅਤੇ ਬਾਬਾ ਮਲਕੀਤ ਸਿੰਘ ਜੀ ਕਾਰ ਸੇਵਾ ਵਾਲਿਆ ਨੂੰ ਮੁੜ ਸੇਵਾ ਦਿਤੀ ਜਾਵੇ ।ਇਸ ਮੋਕੇ ਤੇ ਇਕਤਰ ਹੋਈ ਸੰਗਤ ਨੇ ਰੋਸ ਪ੍ਰਗਟਾਇਆ ਕਿ ਬਾਬਾ ਮਲਕੀਤ ਸਿੰਘ ਜੀ ਬਹੁਤ ਹੀ ਵਧੀਆਂ ਤੇ ਸਾਉ ਸੁਭਾ ਦੇ ਮਾਲਕ ਹਨ । ਆਪ ਜੀ ਦੇ ਗਿਆਤ ਲਈ ਦੱਸ ਦੇਣਾ ਜਰੂਰੀ ਹੈ ਗੁਰਦੁਵਾਰਾ ਦਮਦਮਾ ਸਾਹਿਬ ਜਿੱਥੇ ਕਿ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਇਮਾਰਤ ਦੇ ਪ੍ਰਬੰਧਕੀ ਕਾਰਜ ਅਤੇ ਸੇਵਾ ਦੀ ਸਮਾਪਤੀ ਮੌਕੇ ਕਾਰ-ਸੇਵਾ ਦਿੱਲੀ ਵਾਲੇ ਮਹਾਪੁਰਸਾਂ ਵੱਲੋ ਕਮੇਟੀ ਨੁੰ ਦਿੱਤਾ ਜਾਣਾ ਸੀ ਓਥੇ ਨਾਲ ਹੀ ਧਾਰਮਿਕ ਦੀਵਾਨ ਸਜਾਏ ਗਏ ਜਿੰਨਾਂ ਵਿੱਚ ਧਾਰਮਿਕ ਤੇ ਸਿਆਸੀ ਪਾਰਟੀ ਨੇ ਹਿੱਸਾ ਲਿਆ ਧਾਰਮਿਕ ਦੀਵਾਨ ਦਾ ਸਮਾਗਮ ਦੁਪਿਹਰ ਤੱਕ ਤਾਂ ਬਹੁਤ ਵਧੀਆ ਚੱਲ ਰਿਹਾ ਸੀ  ਅਚਾਨਕ ਸੰਗਤ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਸੀ ਜਦੋ ਕਿ ਕਮੇਟੀ ਵਾਲੇ ਕਾਰ-ਸੇਵਾ ਸੇਵਾਦਾਰ ਵਿੱਚ ਪਹਿਲਾ ਤੋ ਚੱਲ ਰਹੀ ਕਿੜ ਕੱਢਣ ਲਈ ਆਪਸੀ ਤਕਰਾਰ ਹੋ ਗਿਆ ਸੀ ਇਸ ਤੋ ਇਲਾਵਾ ਰੋਸ ਵਿੱਚ ਆਈ ਸੰਗਤ ਵੱਲੋ ਕਮੇਟੀ ਦੇ ਮੈਨੇਜਰ ਦੇ ਦਫਤਰ ਦੇ ਸ਼ੀਸੇ ਤੱਕ ਭੰਨੇ ਗਏ ਸਨ ਕਿਉਕਿ ਸੰਗਤਾ ਕਹਿ ਰਹੀਆ ਸਨ ਕਿ ਬਾਬਾ ਜੀ ਨਾਲ ਜੋ ਵੀ ਸ੍ਰੋਮਣੀ ਕਮੇਟੀ ਵਲੋ ਮਾੜਾ ਵਰਤਾਰਾ ਕੀਤਾ ਗਿਆ ਹੈ ਉਹ ਅਤੀ ਨਿੰਦਣਯੋਗ ਹੈ । ਕਿਉਕਿ ੧੦-੧੨ ਸਾਲ ਦੀ ਸਖਤ ਮਿਹਨਤ–ਮੁਸੱਕਤ ‘ਤੇ ਸੇਵਾ ਦਾ ਮੁੱਲ ਇਹਨਾਂ ਨੇ ਨਾ ਕੇ ਬਹੁਤ ਹੀ ਘਿਨਾਉਣੀ ਹਰਕਤ ਕਰਕੇ ਤਾਰਿਆ ਹੈ ਬਲਕਿ ਬਾਬਾ ਮਲਕੀਅਤ ਦੇ ਸੇਵਾਦਾਰ ਨੂੰ ਗਾਲ੍ਹੀ-ਗਲੋਚ ਕਰਕੇ ਉਹਨਾ ਦੁਵਾਰਾ ਸੇਵਾ ਲਈ ਲਗਾਈਆਂ ਟੋਕਰੀਆਂ ਨੂੰ ਵੀ ਠੁੱਡ ਤੱਕ ਮਾਰੇ ਗਏ ਸੰਗਤ ਨੇ ਇਹ ਵੀ ਕਿਹਾ ਕਿ ਅਸੀ ਜੋ ਰੋਸ ਦਾ ਪ੍ਰਗਟਾਵਾ  ਕਰ ਰਹੇ ਹਾਂ ਅਸੀ ਇਹ ਸ਼ਾਤਮਈ ਢੰਗ ਨਾਲ ਕਰਾਗੇ ।ਪਰ ਅਸੀ ਕਾਰ ਸੇਵਾ ਬਹਾਲ ਕਰ ਕੇ ਹੀ ਰਹਾਗੇ ।ਪੁਲਿਸ ਪ੍ਰਸ਼ਾਸਨ ਦੁਵਾਰਾ ਬੜੈ ਸਖਤ ਪ੍ਰਬੰਧ ਕੀਤੇ ਗਏ ਸਨ ।ਪੁਲਿਸ ਅਫਸਰ ਤੇ ਉਚ ਅਧਿਕਾਰੀਆਂ ਨੇ ਬਟਾਲਾ ਰੋਡ,ਗੁਰਦਾਸਪੁਰ ਰੋਡ,ਤੇ ਗੁਰਦਵਾਰਾ ਦਮਦਮਾ ਸਹਿਬ ਵਿਖੇ ਪੂਰੇ ਪੁਖਤਾ ਪ੍ਰਬੰਧ ਹੋਣ ਕਰਕੇ ਕੋਈ ਵੀ ਅਣਸੁਖਾਵੀ ਘਟਨਾ ਨਹੀ ਵਾਪਰੀ ।ਨਾਇਬ ਤਹਿਸੀਲਦਾਰ ਸ੍ਰੀ ਰਾਮ ਅਨੰਦ ਨੇ ਵੀ ਇਸ ਮੋਕੇ ਤੇ ਕਿਹਾ ਕਿ ਇਸ ਮੰਗ ਪੱਤਰ ਵਿਚ ਜੋ ਵੀ ਮੰਗਾ ਹਨ ਉਹ ਵਿਚਾਰੀਆ ਜਾਣਗੀਆ ਤੇ ਉਹਨਾ ਤੇ ਅਮਲ ਵੀ ਕੀਤਾ ਜਾਵੇਗਾ ।ਤੇ ਪੁਲਿਸ ਪ੍ਰਸ਼ਾਸਨ ਨੇ ਵੀ ਭਰੋਸਾ ਦਿਵਾਇਆ ਕਿ ਕਿਸੇ ਨਾਲ ਵੀ ਕੋਈ ਬੇਇੰਨਸਾਫੀ ਨਹੀ ਹੋਵੇਗੀ ।ਉਹਨਾ ਨੇ ਸਾਰੀ ਸੰਗਤ ਨੁੰ ਸ਼ਾਤ ਰਹਿਣ ਵਾਸਤੇ ਕਿਹਾ। ਇਸ ਮੌਕੇ ਮੰਗ ਪੱਤਰ ਦੇਣ ਲਈ ਭਾਈ ਗੋਪਾਲਾ ਦੀਵਾਨ ਹਾਲ ਵਿੱਚ ਇੱਕਤਰ ਹੋਏ  ਲੋਕਲ ਕਮੇਟੀ ਮੈਬਰ ਮਨਿੰਦਰ ਸਿੰਘ, ਮੰਗਲ ਸਿੰਘ ਸਕੱਤਰ ਪੰਜਾਬ ਅਤੇ ਹਲਕਾ ਸ੍ਰੀਹਰਗੋਬਿੰਦਪੁਰ ਦੇ ਦੂਰ ਦੁਰਾਡੇ ਤੋ ਆਈਆ ਸੰਗਤਾ ਹਾਜ਼ਿਰ ਸਨ।

WRITTEN BY