ਗਾਵੋ ਸੱਚੀ ਬਾਣੀ-3 ਦੇ ਜੇਤੂ ਨੂੰ ਮਿਲੇਗਾ 5 ਲੱਖ ਰੁਪਏ ਦਾ ਇਨਾਮ : ਜੱਥੇਦਾਰ ਹਰਭਜਨ ਸਿੰਘ

ਕੁਰੂਕਸ਼ੇਤਰ, 27 ਮਈ (ਜਸਬੀਰ ਸਿੰਘ ਦੁੱਗਲ)- ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਵਲੋਂ ‘ਗਾਉ ਸੱਚੀ ਬਾਣੀ-3 ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿਚ ਸਿੱਖੀ ਸਵਰੂਪ ਧਾਰਕ 16 ਤੋਂ 25 ਸਾਲ ਉਮਰ ਵਰਗ ਦੇ ਨੋਜਵਾਨ ਹਿੱਸਾ ਲੈ ਸੱਕਦੇ ਹਨ । ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਦੇ ਮੈਂਬਰ ਜੱਥੇਦਾਰ ਹਰਭਜਨ ਸਿੰਘ ਮਸਾਨਾ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਤ ਹਨ । ਇਸ ਤੋਂ ਪਹਿਲਾਂ ਵੀ ਐਸਜੀਪੀਸੀ ਵਲੋਂ ਇਹਨਾ ਮੁਕਾਬਲਿਆਂ ਦਾ ਆਯੋਜਨ 2 ਵਾਰ ਕੀਤਾ ਜਾ ਚੁੱਕਿਆ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਇਸਦਾ ਆਡਿਸ਼ਨ ਲਿਆ ਜਾਵੇਗਾ । ਇਹ ਆਡਿਸ਼ਨ ਦਿੱਲੀ ਦੇ ਆਈਟੀਓ ਰੋਡ ਤੇ ਬਾਲ ਭਵਨ ਨੇੜੇ ਮਾਤਾ ਸੁੰਦਰੀ ਕਾਲਜ ਵਿਚ ਲਿਆ ਜਾਵੇਗਾ । ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ 10 ਜੂਨ ਨੂੰ ਸ਼੍ਰੀ ਗੁਰੂ ਰਾਮਦਾਸ ਮੈਡਿਕਲ ਕਾਲਜ ਵਿੱਚ ਇਹ ਆਡਿਸ਼ਨ ਹੋਵੇਗਾ, ਜਦੋਂ ਕਿ 12 ਜੂਨ ਨੂੰ ਮਾਤਾ ਸਾਹਿਬ ਕੌਰ ਜੀ ਗਲਰਜ ਕਾਲਜ ਸਾਬੋ ਦੀ ਤਲਵੰਡੀ ਬੰਠਿਡਾ ਵਿੱਚ ਹੋਵੇਗਾ। ਅੰਤਮ ਆਡਿਸ਼ਨ 18 ਜੂਨ ਨੂੰ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨਿਅਰਿੰਗ ਕਾਲਜ ਵਿੱਚ ਹੋਵੇਗਾ । ਜੱਥੇਦਾਰ ਹਰਭਜਨ ਸਿੰਘ ਮਸਾਨਾ ਨੇ ਦੱਸਿਆ ਕਿ ਜੇਤੂ ਪ੍ਰਤੀਭਾਗੀ ਨੂੰ 5 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਇਸ ਮੁਕਾਬਲੇ ਵਿੱਚ 2 ਰਨਰਅਪ ਵੀ ਕੱਢੇ ਜਾਣਗੇ । ਪਹਿਲਾਂ ਰਨਰਅਪ ਨੂੰ 3 ਲੱਖ ਰੁਪਏ ਅਤੇ ਦੂਜੇ ਨੂੰ ਇੱਕ ਲੱਖ ਰੁਪਏ ਦੇ ਕੇ ਪ੍ਰੋਤਸਾਹਿਤ ਕੀਤਾ ਜਾਵੇਗਾ । ਇਸ ਤੋਂ ਇਲਾਵਾ 2 ਹੋਰ ਪ੍ਰਤੀਭਾਗੀਆਂ ਨੂੰ 50-50 ਹਜਾਰ ਰੁਪਏ ਇਨਾਮ ਵੀ ਦੀਤੇ ਜਾਣਗੇ ।

Send this to a friend