May 22, 2026 1:55 am

ਗੁਰਮਤਿ ਟ੍ਰੇਨਿੰਗ ਸਮਰ ਕੈਂਪ ਦੇ ਤੀਸਰੇ ਦਿਨ ਮੁੱਖ ਸਕੱਤਰ ਡਾ.ਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਦਿੱਤਾ ਆਸ਼ੀਰਵਾਦ

ਸ਼੍ਰੋਮਣੀ ਕਮੇਟੀ ਦਾ ਮੰਤਵ ਵਿਦਿਆਰਥੀਆਂ ਨੂੰ ਗੋਰਵਮਈ ਇਤਿਹਾਸ ਨਾਲ ਜੋੜਨਾ : ਡਾ. ਰੂਪ ਸਿੰਘ

ਸ੍ਰੀ ਅਨੰਦਪੁਰ ਸਾਹਿਬ, 27 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸਥਾਨਕ ਸੰਸਥਾ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ (ਪਟਿਆਲਾ) ਵੱਲੋਂ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਸਦਕਾ ਸ੍ਰੋਮਣੀ ਕਮੇਟੀ ਅਧੀਨ ਚੱਲ ਰਹੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਦਾ ਗੁਰਮਤਿ ਟ੍ਰੇਨਿੰਗ ਸਮਰ ਕੈਂਪ ਐਮ.ਐਮ.ਏ ਲਾਇਨਜ ਕਲੱਬ ਇੰਗਲੈਡ ਵੱਲੋ ਲਗਾਇਆ ਜਾ ਰਿਹਾ ਹੈ। ਜਿਸ ਦੇ ਤੀਸਰੇ ਦਿਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ:ਰੂਪ ਸਿੰਘ ਸ਼ਾਮਲ ਹੋਏ। ਉਹਨਾਂ ਨਾਲ ਸ੍ਰੋਮਣੀ ਕਮੇਟੀ ਦੇ ਸਹਾਇਕ ਡਾਇਰੈਕਟਰ ਸਿੱਖਿਆ ਬੀਬੀ ਸਤਵੰਤ ਕੌਰ ਵੀ ਹਾਜ਼ਰ ਰਹੇ। ਡਾ.ਰੂਪ ਸਿੰਘ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਦਾ ਮੰਤਵ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਧਰਮ ਅਤੇ ਗੋਰਵਮਈ ਇਤਿਹਾਸ ਨਾਲ ਜੋੜਿਆ ਜਾ ਸਕੇ। ਜਿਸ ਕਾਰਣ ਸਮੇਂ ਸਮੇਂ ਤੇ ਗੁਰਮਤਿ ਟ੍ਰੇਨਿੰਗ ਕੈਂਪਾ ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਕੈਂਪਾਂ ਰਾਹੀ ਹੀ ਵਿਦਿਆਰਥੀਆਂ ਦੇ ਨੈਤਿਕ ਗੁਣਾਂ ਵਿੱਚ ਵੀ ਵਾਧਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਇਸ ਕੈਂਪ ਨਾਲ ਜਿੱਥੇ ਵਿਦਿਆਰਥੀਆਂ ਨੂੰ ਧਰਮ ਨਾਲ ਜੋੜਿਆ ਜਾ ਰਿਹਾ ਹੈ,ਉਥੇ ਵਿਦਿਆਰਥੀਆਂ ਨੂੰ ਮਨੋਰੰਜਨ ਲਈ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ।ਉਹਨਾਂ ਨੇ ਕਿਹਾ ਕਿ ਸਕੂਲ ਦੇ ਪ੍ਰਿੰ. ਸਤਨਾਮ ਸਿੰਘ ਅਤੇ ਸਟਾਫ ਦੀ ਮਿਹਨਤ ਨੂੰ ਦੇਖਦੇ ਹੋਏ ਉਕਤ ਸਕੂਲ ਵਿੱਚ ਹੀ ਦੂਸਰੀ ਵਾਰ ਇਸ ਕੈਂਪ ਨੂੰ ਆਯੋਜਤ ਕਰਨ ਦਾ ਸ੍ਰੋਮਣੀ ਕਮੇਟੀ ਵੱਲੋ ਫੈਸਲਾ ਕੀਤਾ ਗਿਆ। ਇਸ ਤੋਂ ਪਹਿਲਾ ਸਕੂਲ ਦੇ ਪ੍ਰਿੰਸੀਪਲ ਸ੍ਰ. ਸਤਨਾਮ ਸਿੰਘ ਨੇ ਸਕੂਲ ਪੁਹੰਚਣ ਤੇ ਡਾ. ਰੂਪ ਸਿੰਘ ਜੀ ਨੂੰ ‘ਜੀ ਆਇਆ’ ਆਖਿਆ। ਉਹਨਾਂ ਨੇ ਕਿਹਾ ਕਿ ਸਕੂਲ ਅਤੇ ਇਲਾਕੇ ਲਈ ਮਾਣ ਦੀ ਗੱਲ ਹੈ ਕਿ ਦੂਸਰੀ ਵਾਰ ਇਸ ਕੈਂਪ ਦੀ ਮੇਜਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ। ਉਹਨਾਂ ਨੇ ਕਿਹਾ ਇਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ ਤਾਂ ਜੋ ਵਿਦਿਆਰਥੀ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਣ। ਉਹਨਾਂ ਨੇ ਦੱਸਿਆ ਕਿ ਕੈਂਪ ਦੇ ਤੀਸਰੇ ਦਿਨ ਪ੍ਰਸਨ-ਉਤਰ ਮੁਕਾਬਲੇ, ਡਰੱਗਸ ਚੇਤਨਾ ਸੈਮੀਨਾਰ, ਕੁਇਜ ਮੁਕਾਬਲੇ, ਕੈਪਸ਼ਨ ਮੁਕਾਬਲੇ, ਦਸਤਾਰ, ਦੁਮਾਲਾ ਸਜਾਉਣ ਦੇ ਮੁਕਾਬਲੇ, ਨਾਟਕ ਅਤੇ ਸਕਿੱਟ ਮੁਕਾਬਲੇ ਕਰਵਾਏ ਗਏ। ਇਸ ਮੋਕੇ ਮੈਨੇਜਰ ਜਸਵੀਰ ਸਿੰਘ, ਮੈਨੇਜਰ ਮਲਕੀਤ ਸਿੰਘ, ਮੈਨੇਜਰ ਲਖਵਿੰਦਰ ਸਿੰਘ, ਸੁਪਰਵਾਇਜਰ ਜਸਵੀਰ ਸਿੰਘ, ਪ੍ਰਿੰ. ਡਾ. ਜਸਵੀਰ ਸਿੰਘ, ਪ੍ਰਿੰ ਬਲਕਾਰ ਸਿੰਘ ਧਾਲੀਵਾਲ, ਪ੍ਰਿੰ:ਬਲਿਹਾਰ ਸਿੰਘ, ਪ੍ਰਿੰ ਸੁਰਿੰਦਰ ਕੋਰ, ਪ੍ਰਿੰ ਦਲਵਿੰਦਰ ਕੋਰ, ਪ੍ਰਿੰ ਰਾਜਵਿੰਦਰ ਕੋਰ, ਪ੍ਰਿੰ:ਹਰਪ੍ਰੀਤ ਕੋਰ, ਡਾ. ਬਲਜੀਤ ਸਿੰਘ ਚਾਨਾ, ਪ੍ਰੋ:ਸੁਖਦੇਵ ਸਿੰਘ ਤੋ ਇਲਾਵਾ ਸਕੂਲ਼ ਦਾ ਸਮੁੱਚਾ ਸਟਾਫ ਹਾਜ਼ਰ ਸੀ।

Send this to a friend