May 26, 2026 1:57 am

ਤੇਜ ਰਫ਼ਤਾਰ ਇੱਟਾਂ ਨਾਲ ਭਰੀ ਟਰਾਲੀ ਨਾਲ ਟਕਰਾਈ ਐਕਟਿਵਾ ਸਵਾਰ ਵਿਦਿਆਰਥਣ-ਮੌਕੇ ‘ਤੇ ਹੋਈ ਮੌਤ

ਨਾਭਾ, 25 ਮਈ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਪੰਜਾਬ ਵਿਚ ਦਿਨੋ ਦਿਨ ਤੇਜ ਰਫਤਾਰ ਵਹੀਕਲਾ ਵੱਲੋ ਹਰ ਰੋਜ ਅਨੇਕਾ ਹੀ ਕੀਮਤੀ ਜਾਨਾ ਲਈਆ ਜਾ ਰਹੀਆ ਹਨ ਅਤੇ ਹੁਣ ਇਹ ਸੜਕਾ ਖੂਨੀ ਸੜਕਾ ਦੇ ਨਾਮ ਨਾਲ ਜਾਣੀਆ ਜਾਦੀਆ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਰੋਹਟੀ ਬਸਤਾ ਦੀ ਰਹਿਣ ਵਾਲੀ ਮਨਵੀਰ ਕੌਰ ਜੋ ਐਕਟਵਾ ਤੇ ਸਵਾਰ ਹੋ ਕੇ ਘਰ ਜਾ ਰਹੀ ਸੀ ਤਾ ਰਾਸਤੇ ਵਿਚ ਤੇਜ ਰਫਤਾਰ ਇੱਟਾ ਨਾਲ ਭਰੀ ਟਰਾਲੀ ਨੇ ਉਸ ਨੂੰ ਦਰੜ ਦਿੱਤਾ ਅਤੇ ਮਨਵੀਰ ਕੌਰ ਦੀ ਮੋਕੇ ਤੇ ਮੌਤ ਹੋ ਗਈ, ਜਿੱਥੇ ਮਨਵੀਰ ਕੌਰ ਦੀ ਮੌਤ ਹੋਈ ਉਸ ਤੋ ਕੁੱਝ ਦੂਰੀ ਤੇ ਹੀ ਉਸ ਦਾ ਘਰ ਸੀ ਅਤੇ ਬੀਤੇ ਕੁੱਝ ਦਿਨ ਪਹਿਲਾ 12 ਕਲਾਸ ਵਿਚੋ ਮਨਵੀਰ ਕੌਰ ਜਿਲੇ ਪਟਿਆਲੇ ਵਿਚੋ ਦੂਜਾ ਸਥਾਨ ਹਾਸਿਲ ਕਰਕੇ ਅਪਣੇ ਮਾਤਾ ਪਿਤਾ ਦਾ ਨਾਮ ਰੋਸਨ ਕੀਤਾ ਸੀ।ਮਨਵੀਰ ਕੌਰ ਨਾਭਾ ਸਹਿਰ ਤੋ ਟਿਊਸਨ ਲਗਾ ਕੇ ਘਰ ਪਰਤ ਰਹੀ ਸੀ ਅਤੇ ਮਨਵੀਰ ਕੌਰ ਦੇ ਪਿੰਡ ਰੋਹਟੀ ਬਸਤਾ ਵਿਖੇ ਹੀ ਉਸ ਦੀ ਐਕਸੀਡੈਟ ਦੋਰਾਨ ਮੌਤ ਹੋ ਗਈ।ਇਸ ਮੋਕੇ ਤੇ ਤਫਤੀਸੀ ਅਧਿਕਾਰੀ ਮਨਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰਾ ਦੇ ਬਿਆਨਾ ਦੇ ਅਧਾਰ ਦੇ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

Send this to a friend