ਖੰਨਾ, 25 ਮਈ (ਪਨਾਗ, ਸਲਾਣਾ)-ਖੰਨਾ ਸ਼ਹਿਰ ਦੇ ਪ੍ਰਸਿੱਧ ਐਡਵੋਕੇਟ ਤੇ ਬਾਰ ਐਸੋਸੀਏਸ਼ਨ ਖੰਨਾ ਦੇ ਸੀਨੀਅਰ ਮੈਂਬਰ ਰਾਮ ਸਿੰਘ ਲਿਬੜਾ ਦੇ ਸਪੁੱਤਰ ਮੋਹਿੰਦਰਪ੍ਰਤਾਪ ਸਿੰਘ ਨੂੰ ਬਾਰ ਐਸੋਸੀਏਸ਼ਨ ਖੰਨਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਖੰਨਾ ਦੇ ਬਾਰ ਰੂਮ ‘ਚ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਫੈਮਿਲੀ ਕੋਰਟ ਦੇ ਪ੍ਰਿੰਸੀਪਲ ਜੱਜ ਕੇ. ਕੇ. ਕਰੀਰ, ਮਾਨਯੋਗ ਜੱਜ ਰਾਹੁਲ ਗਰਗ, ਮਾਨਯੋਗ ਜੱਜ ਨੀਰਜ ਗੋਇਲ, ਮਾਨਯੋਗ ਜੱਜ ਅਰੁਣ ਗੁਪਤਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਜਿਕਰਯੋਗ ਹੈ ਕਿ ਮੋਹਿੰਦਰ ਪ੍ਰਤਾਪ ਸਿੰਘ
ਬਾਰ ਐਸੋਸੀਏਸ਼ਨ ਖੰਨਾ ਅਤੇ ਸ਼੍ਰੀ ਵਿਸ਼ਵਕਰਮਾ ਯੂਥ ਸਭਾ ਦੇ ਮੈਂਬਰ ਵੀ ਹਨ। ਇਸ ਸਾਲ ਦਿੱਲੀ ਜੁਡੀਸ਼ੀਅਲ ਸਰਵਿਸਜ ਪਾਸ ਕਰਕੇ ਦਿੱਲੀ ਵਿਚ ਬਾਤੌਰ ਮੈਟਰੋਪਾਲਿਟਨ ਨਿਆਂ ਅਧਿਕਾਰੀ ਨਿਯੁਕਤ ਹੋਏ ਹਨ।ਇਸ ਮੌਕੇ ਬਾਰ ਐਸੋਸ਼ੀਏਸ਼ਨ ਖੰਨਾ ਨੇ ਮਾਣ ਮਹਿਸੂਸ ਕਰਦਿਆਂ ਲਿਬੜਾ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਬਾਰ ਐਸੋਸ਼ੀਏਸ਼ਨ ਪ੍ਰਧਾਨ ਬਲਜਿੰਦਰ ਸਿੰਘ, ਜਰਨਲ ਸਕੱਤਰ ਸੁਮਿਤ ਲੂਥਰਾ, ਖਜਾਨਚੀ ਆਯੂਸ਼ੂਪਾਲ ਸਿੰਘ, ਜਰਨਲ ਸਕੱਤਰ ਸ਼ੇਖਰ ਮੈਨਰੋ ਸਮੇਤ ਬਾਰ ਐਸੋਸ਼ੀਏਸ਼ਨ ਦੇ ਮੈਂਬਰਾਨ ਹਾਜ਼ਰ ਸਨ।