ਜਲੰਧਰ, 26 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਜਲੰਧਰ ਲੋਕ ਸਭਾ ਹਲਕੇ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਵਨ ਟੀਨੂੰ ਦੀ ਚੋਣ ਮੁਹਿੰਮ ਉਸ ਸਮੇਂ ਜਿੱਤ ਦੇ ਸਿਖਰਾਂ ਤੇ ਪੁੱਜ ਗਈ ਜਦ ਜਲੰਧਰ ਕੈਂਟ ਵਿਖੇ ਵਿਸ਼ਾਲ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਜਰਨਲ ਵੀ. ਕੇ. ਸਿੰਘ ਨੇ ਕਿਹਾ ਕਿ ਦੇਸ਼ ਹੁਣ ਐਸੇ ਮੋੜ ਤੇ ਖੜਾ ਹੈ ਕਿ ਬਦਲਾਉ ਆਉ੍ਯਣਾ ਜਰੂਰੀ ਹੈ ਨਹੀ ਤਾਂ ਦੇਸ਼ ਡੁੱਬ ਜਾਵੇਗਾ ਅਤੇ ਵਿਦੇਸ਼ੀ ਹੱਥਾਂ ਵਿਚ ਵਿੱਕ ਜਾਵੇਗਾ। ਉਨਾਂ ਕਿਹਾ ਕਿ ਜਿਹੜੀ ਸਰਕਾਰ ਦੂਜੇ ਦੇਸ਼ਾਂ ਦੇ ਅਗੇ ਝੁੱਕਦੀ ਹੈ ਉਹ ਸਰਕਾਰ ਦੇਸ਼ ਦਾ ਦੇਸ਼ ਦੇ ਲੋਕਾਂ ਦਾ ਕੀ ਭਲਾ ਕਰ ਸਕੇਗੀ। ਜਰਨਲ ਵੀ ਕੇ ਸਿੰਘ ਨੇ ਕਿਹਾ ਕਿ ਜੇ ਅਧਿਕਾਰ ਚਾਹੀਏ ਤਾਂ ਅੰਦਾਜ਼ ਬਦਲਣਾ ਹੈ ਤੇ ਦੇਸ਼ ਦਾ ਸਰਤਾਜ ਬਦਲਣਾ ਹੈ। ਉਨ੍ਹਾਂ ਕਿਹਾ
ਕਿ ਸਰਤਾਜ ਬਦਲਣ ਲਈ ਜਲੰਧਰ ਤੋ ਪਵਨ ਟੀਨੂੰ ਨੂੰ ਜਿਤਾਉ ਤੇ ਮੋਦੀ ਸਰਕਾਰ ਲਿਆਉ ਅਤੇ ਜਲੰਧਰ ਦਾ ਵਧੀਆ ਵਿਕਾਸ ਕਰਵਾਉ। ਇਸ ਸਮੇਂ ਚੋਣ ਜਲਸੇ ਉਪਰੰਤ ਜਲੰਧਰ ਕੈਂਟ ਦੇ ਮੁੱਖ ਬਾਜ਼ਾਰ ’ਚ ਰੋਡ ਸ਼ੋਅ ਕੀਤਾ ਗਿਆ। ਇਸ ਸਮੇਂ ਰੋਡ ਸ਼ੋਅ ਦਾ ਬਾਜ਼ਰ ਦੇ ਦੁਕਾਨਦਾਰਾ ਵਲੋ ਥਾਂ ਥਾਂ ਰੋਕ ਕੇ ਸਵਾਗਤ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨਾਲ ਕੈਂਟ ਹਲਕੇ ਤੋ ਵਿਧਾਇਕ ਪ੍ਰਗਟ ਸਿੰਘ , ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ, ਜਸਵੀਰ ਸਿੰਘ ਭੋਲਾ, ਸੁਰਜੀਤ ਸਿੰਘ ਰਿਟਾਇਰ ਕਮਿਸ਼ਨਰ,ਸੰਜੈ ਕਾਲਰਾ ਪ੍ਰਧਾਨ ਭਾਜਪਾ ਕੈਂਟ , ਗੁਰਸ਼ਰਨ ਸਿੰਘ ਟਕੱਰ ਪ੍ਰਧਾਨ ਅਕਾਲੀ ਦਲ ਕੈਂਟ , ਚਰਨਜੀਤ ਸਿੰਘ ਚੱਡਾ ਪ੍ਰਧਾਨ ਗੁਰੂਦੁਆਰਾ ਸਿੰਘ ਸਭਾ, ਜਸਪਾਲ ਸਿੰਘ ਤੂਰ, ਬਰਗੇਡੀਅਰ ਮਿਨਹਾਸ , ਯਸ਼ਪਾਲ ਬਹਿਲ, ਰਾਜ ਕੁਮਾਰ ਮਹਿੰਮੀ, ਸੰਨੀ ਚੌਹਾਨ ਪ੍ਰਧਾਨ ਸੁਵਾਵੀਮਾਨ ਸੰਸਥਾ, ਅਮਨਦੀਪ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ, ਜਰਨੈਲ ਸਿੰਘ, ਜਸਰਮਨ ਗੁਜਰਾਲ, ਜਸਪਾਲ ਸਿੰਘ ਪ੍ਰਧਾਨ ਗੁਰੂਦੁਆਰਾ ਮਾਈਆਂ, ਗੁਰਸ਼ਰਨ ਸਿੰਘ ਚਾਵਲਾ, ਗੁਰਦਿਆਲ ਸਿੰਘ, ਜਗਮੋਹਨ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸ਼ਾਮਲ ਸਨ।



