Skip to content
Independent perspectives. Global stories.
BREAKING

ਕਾਲੇ ਧਨ ਬਾਰੇ ਸਵਿਟਜ਼ਰਲੈਂਡ ਨਾਲ ਗੱਲਬਾਤ : ਚਿਦੰਬਰਮ

Share this story

ਨਵੀਂ ਦਿੱਲੀ, 26 ਅਪ੍ਰੈਲ (ਪੀ.ਟੀ.)-ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਇੱਥੇ ਦੱਸਿਆ ਕਿ ਭਾਰਤ ਤੇ ਸਵਿਟਜ਼ਰਲੈਂਡ ਇਸ ਯੂਰਪੀ ਦੇਸ਼ ਵਿੱਚ ਕਾਲ਼ੇ ਧਨ ਨਾਲ ਜੁੜੇ ਅਹਿਮ ਖਾਤਿਆਂ ਦੇ ਬਾਰੇ ਸੂਚਨਾ ਸਾਂਝੀ ਕਰਨ ਦੇ ਤੌਰ-ਤਰੀਕਿਆਂ ’ਤੇ ਵਿਚਾਰ ਚਰਚਾ ਕਰ ਰਹੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੱਤਰ ਦੇ ਸਬੰਧ ਵਿੱਚ ਸਵਿਟਜ਼ਰਲੈਂਡ ਤੋਂ ਜਵਾਬ ਮਿਲਿਆ ਹੈ ਤੇ ਭਾਰਤ ਦਾ ਜਵਾਬ ਅਗਲੇ ਕੁਝ ਦਿਨਾਂ ਵਿੱਚ ਭੇਜਿਆ ਜਾਵੇਗਾ। ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਇਸ ਸਬੰਧ ਵਿੱਚ ਪੁੱਛੇ ਗਏ ਸਵਾਲ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਵਿਟਜ਼ਰਲੈਂਡ ਦੇ ਵਿੱਤ ਮੰਤਰੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸਵਿਟਜ਼ਰਲੈਂਡ ਦੇ ਜਵਾਬ ਵਿੱਚ ਆਏ ਪੱਤਰ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਲੰਮਾ ਪੱਤਰ ਹੈ ਤੇ ਇਸ ਵਿੱਚ ਕੁਝ ਮਾਮਲਿਆਂ ਵਿੱਚ ਸਵਿਟਜ਼ਰਲੈਂਡ ਸਰਕਾਰ ਦੇ ਪੱਖ ਦਾ ਬਚਾਅ ਕੀਤਾ ਹੈ। ਵਰਣਨਯੋਗ ਹੈ ਕਿ ਮਾਰਚ ਵਿੱਚ ਵਿੱਤ ਮੰਤਰੀ ਵੱਲੋਂ ਸਵਿੱਸ ਮੰਤਰੀ ਨੂੰ ਇਸ ਸਬੰਧੀ ਪੱਤਰ ਭੇਜਿਆ ਸੀ ਤੇ ਬੇਨਤੀ ਨਾ ਮੰਨਣ ’ਤੇ ਸਵਿਟਜ਼ਰਲੈਂਡ ਨੂੰ ਜੀ-20 ਵਰਗੇ ਬਹੁਪੱਖੀ ਮੰਚਾਂ ’ਤੇ ਘਸੀਟਣ ਦੀ ਧਮਕੀ ਦਿੱਤੀ ਸੀ।

WRITTEN BY