Skip to content
Independent perspectives. Global stories.
BREAKING

ਫ਼ਰਜ਼ੀ ਐਗਜ਼ਿਟ ਪੋਲ ਤੋਂ ਨਿਰਾਸ਼ ਨਾ ਹੋਵੋ : ਰਾਹੁਲ ਗਾਂਧੀ

Share this story

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਪਾਰਟੀ ਕਾਰਕੁੰਨਾਂ ਨੂੰ ਰਤਾ ਠਰੰਮਾ ਤੇ ਹੌਂਸਲਾ ਰੱਖਣ ਲਈ ਆਖਿਆ ਹੈ ਤੇ ਨਾਲ ਇਹ ਵੀ ਕਿਹਾ ਹੈ ਕਿ ਉਹ ਫ਼ਰਜ਼ੀ ਐਗਜ਼ਿਟ ਪੋਲਜ਼ ਤੋਂ ਨਿਰਾਸ਼ ਨਾ ਹੋਣ ਤੇ ਪੂਰੀ ਤਰ੍ਹਾਂ ਚੌਕਸ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਵਰਕਰ ਤੇ ਹੋਰ ਆਗੂ ਖ਼ੁਦ ਉੱਤੇ ਅਤੇ ਪਾਰਟੀ ਉੱਪਰ ਪੂਰਾ ਭਰੋਸਾ ਰੱਖਣ ਕਿਉਂਕਿ ਉਨ੍ਹਾਂ ਦੀ ਮਿਹਨਤ ਬੇਕਾਰ ਨਹੀਂ ਜਾਵੇਗੀ। ਸਾਲ 2019 ਦੇ ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਆਏ ਵੱਖੋ–ਵੱਖਰੇ ਐਗਜ਼ਿਟ ਪੋਲ ‘ਚ ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ ਨੂੰ ਬਹੁਮੱਤ ਮਿਲਣ ਦਾ ਅਨੁਮਾਨ ਜਤਾਏ ਜਾਣ ਦੇ ਪਿਛੋਕੜ ਵਿੱਚ ਰਾਹੁਲ ਗਾਂਧੀ ਦਾ ਇਹ ਬਿਆਨ ਅਹਿਮ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ,’ਕਾਂਗਰਸ ਪਾਰਟੀ ਦੇ ਪਿਆਰੇ ਕਾਰਕੁੰਨੋ, ਅਗਲੇ 24 ਘੰਟੇ ਬਹੁਤ ਅਹਿਮ ਹਨ। ਚੌਕਸ ਤੇ ਚੌਕੰਨੇ ਰਹੋ, ਡਰੋ ਨਾ। ਤੁਸੀਂ ਸੱਚ ਲਈ ਲੜ ਰਹੇ ਹੋ। ਫ਼ਰਜ਼ੀ ਐਗਜ਼ਿਟ ਪੋਲ ਦੇ ਮਾੜੇ ਪ੍ਰਚਾਰ ਤੋਂ ਨਿਰਾਸ਼ ਨਾ ਹੋਵੋ। ਖ਼ੁਦ ਉੱਤੇ ਅਤੇ ਕਾਂਗਰਸ ਪਾਰਟੀ ਉੱਪਰ ਭਰੋਸਾ ਰੱਖੋ, ਤੁਹਾਡੀ ਮਿਹਨਤ ਬੇਕਾਰ ਨਹੀਂ ਜਾਵੇਗੀ। ਜੈ ਹਿੰਦ।’ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਪਾਰਟੀ ਕਾਰਕੁੰਨਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਅਫ਼ਵਾਹਾਂ ਤੇ ਐਗਜ਼ਿਟ ਪੋਲਜ਼ ਉੱਤੇ ਧਿਆਨ ਨਾ ਦੇਣ ਤੇ ਸਟ੍ਰਾਂਗ ਰੁਮਜ਼ ਤੇ ਪੋਲਿੰਗ ਸਟੇਸ਼ਨਾਂ ਉੱਤੇ ਡਟੇ ਰਹਿਣ। ਕਾਰਕੁੰਨਾਂ ਨੂੰ ਜਾਰੀ ਆਡੀਓ ਸੁਨੇਹੇ ਵਿੱਚ ਪ੍ਰਿਅੰਕਾ ਨੇ ਇਹ ਗੱਲ ਆਖੀ ਸੀ।

WRITTEN BY