ਚੰਡੀਗੜ੍ਹ, 26 ਅਪ੍ਰੈਲ (ਪੀ.ਟੀ.)-ਲੁਧਿਆਣਾ ਦੇ ਸਾਬਕਾ ਯੂਥ ਅਕਾਲੀ ਆਗੂ ਤੇ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਰਹੇ ਸੰਨੀ ਜੌਹਰ (40) ਦੀ ਅੱਜ ਲੁਧਿਆਣਾ ਸਥਿਤ ਘਰ ’ਚ ਹੀ ਸ਼ੱਕੀ ਹਲਾਤਾਂ ’ਚ ਮੌਤ ਹੋ ਗਈ ਹੈ। ਸੰਨੀ ਜੌਹਰ ਉਹੀ ਸ਼ਖਸ ਹੈ, ਜਿਸ ਨੇ ਲੁਧਿਆਣਾ ਦੇ ਇੱਕ ਰੈਸਟੋਰੈਂਟ ’ਚ ਤਤਕਾਲੀਨ ਏ.ਆਈ.ਜੀ. ਤੇ ਇਸ ਵੇਲੇ ਐ¤ਸ.ਐ¤ਸ.ਪੀ.ਐ¤ਸ.ਐ¤ਸ. ਮੰਡੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਸ ਉਪਰੰਤ ਸ਼ਾਮ ਨੂੰ ਜੌਹਰ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਦੋਸਤ-ਮਿੱਤਰ ਮੌਜੂਦ ਸਨ। ਸੰਨੀ ਜੌਹਰ, ਜਿਸ ਨੂੰ ਸੰਨੀ ਗੁਡਵਿਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਪੁਲਿਸ ਨੂੰ ਸੂਚਨਾ ਜੌਹਰ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ। ਪੁਲਿਸ ਸੂਤਰਾਂ
ਅਨੁਸਾਰ ਲਾਸ਼ ਕੋਲੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ, ਇਸ ਲਈ ਪੁਲਿਸ ਮਾਮਲੇ ਨੂੰ ਅਜੇ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸਨੀ ਨੇ ਖੁਦਕੁਸ਼ੀ ਕੀਤੀ ਹੈ। ਕੁਝ ਅਪੁਸ਼ਟ ਖਬਰਾਂ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਮੌਤ ਹੋਈ ਹੈ ਪਰ ਮਾਮਲੇ ਦਾ ਸੱਚ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।



