ਪੁਲਵਾਮਾ, 16 ਮਈ (ਪੀ.ਟੀ.)- ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਅਤਵਾਦੀਆਂ ਅਤੇ ਸੁਰਖਿਆ ਬਲਾਂ ’ਚ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਵਿਚ ਤਿੰਨ ਅਤਵਾਦੀ ਮਾਰੇ ਗਏ ਹਨ, ਮਾਰੇ ਗਏ ਅਤਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧ ਰਖਦੇ ਸਨ। ਪੁਲਿਸ ਨੇ ਪੁਸ਼ਟੀ ਕੀਤੀ ਕਿ ਜੈਸ਼-ਏ-ਮੁਹੰਮਦ ਦੇ ਤਿੰਨ ਅਤਵਾਦੀ ਮੁਕਾਬਲੇ ’ਚ ਮਾਰੇ ਗਏ ਹਨ। ਜਿਨ੍ਹਾਂ ਦੀ ਪਹਿਚਾਣ ਨਸੀਰ ਪੰਡਿਥ ਵਾਸੀ ਪੁਲਵਾਮਾ ਅਤੇ ਉਮਰ ਮੀਰ ਵਾਸੀ ਸ਼ੋਪੀਆਂ ਦੇ ਰੂਪ ’ਚ ਹੋਈ ਹੈ। ਆਪਰੇਸ਼ਨ ਵਿਚ ਇਕ ਆਮ ਨਾਗਰਿਕ ਅਤੇ ਇਕ ਜਵਾਨ ਵੀ ਸ਼ਹੀਦ ਹੋਇਆ ਹੈ। ਸ਼ਹੀਦ ਜਵਾਨ ਦੀ ਪਹਿਚਾਣ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਨਾਲ ਸਬੰਧਤ ਸਿਪਾਹੀ ਸੰਦੀਪ ਵਜੋਂ ਹੋਈ ਹੈ।