Skip to content
Independent perspectives. Global stories.
BREAKING

ਗੁਰਸੰਤ ਸਿੰਘ ਨੂੰ ਧਾਰਮਿਕ ਚਿੰਨ੍ਹ ਪਹਿਨ ਕੇ ਜਿਊਰੀ ਮੈਂਬਰ ਬਣਨ ਤੋਂ ਰੋਕਣਾ ਮੰਦਭਾਗਾ : ਜਥੇ. ਅਵਤਾਰ ਸਿੰਘ

Share this story

ਅੰਮ੍ਰਿਤਸਰ, 25 ਅਪ੍ਰੈਲ (ਪੀ. ਟੀ.)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਬਾ ਸਿਟੀ ਅਮਰੀਕਾ ਦੇ ਸ.ਗੁਰਸੰਤ ਸਿੰਘ ਨੂੰ ਕਿਰਪਾਨ ਪਾਈ ਹੋਣ ਕਰਕੇ ਫੌਜਦਾਰੀ ਕੇਸ ਦੀ ਸੁਣਵਾਈ ਲਈ 12 ਮੈਂਬਰੀ ਜਿਊਰੀ ਦਾ ਮੈਂਬਰ ਬਨਣ ਤੋਂ ਰੋਕੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈ¤ਸ ਬਿਆਨ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਪੰਜ ਕਕਾਰਾਂ ਵਿੱਚੋਂ ਕ੍ਰਿਪਾਨ ਸਿੱਖਾਂ ਦਾ ਅਹਿਮ ਚਿੰਨ੍ਹ ਹੈ। ਹਰ ਅੰਮ੍ਰਿਤਧਾਰੀ ਸਿੱਖ ਵੱਲੋਂ ਇਹ ਚਿੰਨ੍ਹ ਆਪਣੇ ਸਰੀਰ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਇਹ ਕ੍ਰਿਪਾਨ ਪਹਿਨਣ ਦਾ ਮਤਲਬ ਹੀ ਇਹ ਹੈ ਕਿ ਹੱਕ ਸੱਚ ਤੇ ਪਹਿਰਾ ਦੇਣਾ ਤੇ ਮਜ਼ਲੂਮ ਦੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਸ.ਗੁਰਸੰਤ ਸਿੰਘ ਗੁਰੂ ਦਾ ਸਿੰਘ ਹੈ ਉਹ ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਪੰਜ ਕਕਾਰਾਂ ਦਾ ਧਾਰਨੀ ਹੈ।

ਉਸ ਵੱਲੋਂ ਆਪਣੇ ਅਸੂਲਾਂ ਤੇ ਪਹਿਰਾ ਦੇਣਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜਿਊਰੀ ਦੇ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਉਸ ਦੇ ਅਨੁਸਾਰ ਹੀ ਸ.ਗੁਰਸੰਤ ਸਿੰਘ ਨੂੰ ਕ੍ਰਿਪਾਨ ਸਮੇਤ ਜਿਊਰੀ ’ਚ ਬੈਠਣ ਦੀ ਇਜਾਜ਼ਤ ਦੇਣ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਜਿਊਰੀ ਦਾ ਮੈਂਬਰ ਹੋ ਸਕਦਾ ਹੈ ਉਸ ਕੋਲੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਜਿਊਰੀ ਦੇ ਬਾਕੀ ਮੈਂਬਰਾਂ ਨੂੰ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਸ.ਗੁਰਸੰਤ ਸਿੰਘ ਦੀ ਹਮਾਇਤ ਕਰਨ ਤਾਂ ਜੋ ਹਰੇਕ ਵਿਅਕਤੀ ਆਪਣੀ ਧਾਰਮਿਕ ਆਜ਼ਾਦੀ ਦਾ ਨਿੱਘ ਮਾਣ ਸਕੇ।

WRITTEN BY