ਅਮਲੋਹ, 9 ਮਈ (ਰਣਜੀਤ ਸਿੰਘ ਘੁੰਮਣ)- ਅਜ ਲੋਕ ਸਭਾ ਹਲਕਾ ਫਤਹਿਗੜ ਸਾਹਿਬ ਤੋ ਪੀ ਡੀ ਏ ਉਮੀਦਵਾਰ ਇੰਜੀ. ਮਨਵਿੰਦਰ ਸਿੰਘ ਗਿਆਸਪੂਰਾ ਵਲੋ ਅਮਲੋਹ ਹਲਕੇ ਦੇ ਵਖ ਵਖ ਪਿੰਡਾ ਵਿਚ ਚੋਣ ਪ੍ਰਚਾਰ ਕੀਤਾ ਗਿਆ । ਇਸ ਗੋਰਾਨ ਪਹਿਲਾ ਤਾ ਗਿਆਸਪੂਰਾ ਵਲੋ ਅਜ ਰੋਡ ਸ਼ੋਅ ਕਰਨਾ ਸੀ ਪਰ ਮੋਕੇ ਤੇ ਪ੍ਰਸ਼ਾਸ਼ਨ ਵਲੋ ਇਸ ਪਾਰਟੀ ਨੂੰ ਰੋਡ ਸੋਅ ਨਹੀ ਕਢਣ ਦਿਤਾ ਗਿਆ ਕਿਉਕਿ ਪ੍ਰਸ਼ਾਸ਼ਨ ਦਾ ਕਹਿਣਾ ਸੀ ਕਿ ਗਿਆਸਪੂਰਾ ਵਲੋ ਰੋਡ ਸ਼ੋਅ ਦੀ ਕੋਈ ਮਨਜੂਰੀ ਨਹੀ ਲਈ ਗਈ ਸੀ । ਗਿਆਸਪੂਰਾ ਵਲੋ ਪ੍ਰਸ਼ਾਸ਼ਨ ਨੂੰ ਕਰੜੇ ਹਥੀ ਲੈੁਿਦਆ ਕਿਹਾ ਕਿ ਪ੍ਰਸ਼ਾਸ਼ਨ ਵੀ ਮੋਜੂਦਾ ਸਰਕਾਰ ਦੇ ਹਥਾ ਦੀ ਕਤਪੁਤਲੀ ਬਣ ਕੇ ਰਹਿ ਗਿਆ ਹੈ ਜਿਸ ਕਾਰਨ ਉਨਾ ਵਲੋ ਆਮ ਜਨਤਾ ਨੂੰ ਡਰਾਇਆ ਧਮਕਾਇਆ ਜਾਦਾ ਹੈ । ਹਲਕੇ ਦੇ ਵਖ ਵਖ ਪਿੰਡਾ ਵਿਚ ਚੋਣ ਪ੍ਰਚਾਰ ਦੋਰਾਨ ਗਿਆਸਪੂਰਾ ਨੇ ਕਿਹਾ ਕਿ ਉਹ ਪਾਰਟੀ ਪ੍ਰਤੀ ਪੂਰੀ ਧਨ ਦੇਹੀ ਨਾਲ ਪਾਰਟੀ ਨੂੰ ਮਜਬੂਤ ਕਰਨ ਲਈ ਲੋਕਾ ਦੇ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ ਉਨਾ ਰਿਵਾਇਤੀ ਪਾਰਟੀਆ ਤੇ ਤੰਜ ਕਸਦੇ ਹੋਏ ਕਿਹਾ ਕਿ ਪਹਿਲਾ ਤਾ ਝੂਠ ਦਾ ਸਹਾਰਾ ਲੈ ਕੇ ਲੋਕਾ ਕੋਲੋ ਵੋਟਾ ਵਟੋਰਦੀਆ ਹਨ ਅਤੇ ਬਾਅਦ ਵਿਚ ਹਲਕੇ ਦੀ ਸਾਰ ਤਕ ਨਹੀ ਲਈ ਜਾਦੀ । ਉਨਾ ਕਿਹਾ ਕਿ ਹੁਣ ਇਹੋ ਜਿਹੇ ਉਮੀਦਵਾਰ ਭਾਵੇ ਕਿਨਾ ਹੀ ਜੋਰ ਲਗਾ ਲੈਣ ਪ੍ਰੰਤੂ ਜਨਤਾ ਨੂੰ ਬੁਧੂ ਨਹੀ ਬਣਾ ਸਕਦੇ , ਹੁਣ ਲੋਕਾ ਦੁਆਰਾ ਪਾਰਟੀ ਦੇ ਨਾਲ ਨਾਲ ਉਮੀਦਵਾਰ ਵੀ ਦੇਖ ਕੇ ਹੀ ਵੋਟ ਪਾਈ ਜਾਦੀ ਹੈ । ਇਸ ਦੇ ਨਾਲ ਹੀ ਉਨਾ ਕਿਹਾ ਕਿ ਹਲਕੇ ਦੀ ਜਨਤਾ ਵਲੋ ਉਨਾ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ । ਇਸ ਮੋਕੇ ਸਮੂਹ ਪਿੰਡ ਵਾਸੀ ਹਾਜਰ ਸਨ।